ਟਰਾਲੇ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ''ਚ ਬਜ਼ਰੁਗ ਦੀ ਦਰਦਨਾਕ ਮੌਤ

04/24/2023 5:40:54 PM

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਟਰਾਲੇ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਬਜ਼ੁਰਗ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਨੂੰ ਭਜਨ ਸਿੰਘ ਪੁੱਤਰ ਚੂੜ ਸਿੰਘ ਵਾਸੀ ਪਿੰਡ ਲੱਖੋ ਕੇ ਬੇਹਰਾਮ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਖੱਪਿਆਂਵਾਲ਼ੀ ਵਿਖੇ ਬਣੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਲਈ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਮੁਕਤਸਰ ਰੋਡ 'ਤੇ ਸਥਿਤ ਬਸਤੀ ਡੇਰਿਆ ਵਾਲੀ ਕੋਲ ਪਹੁੰਚਿਆ ਤਾਂ ਸੜਕ ਉੱਪਰ ਖੜ੍ਹੇ ਟਰਾਲੇ, ਜਿਸ ਵਿੱਚ ਕਣਕ ਲੱਦੀ ਹੋਈ ਸੀ, ਦੇ ਪਿੱਛੋਂ ਉਸ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। 

ਇਹ ਵੀ ਪੜ੍ਹੋ- ਨਾਭਾ 'ਚ ਵਾਪਰਿਆ ਵੱਡਾ ਹਾਦਸਾ, ਗੱਡੀਆਂ ਦੇ ਉੱਡੇ ਪਰਖੱਚੇ, ਤਸਵੀਰਾਂ ’ਚ ਦੇਖੋ ਖ਼ੌਫਨਾਕ ਮੰਜ਼ਰ

ਜਿਸ ਦੇ ਚੱਲਦਿਆਂ ਭਜਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟਰਾਲੇ ਦਾ ਡਰਾਈਵਰ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੜਕ ਉਪਰ ਜਾ ਰਹੇ ਰਾਹਗੀਰ ਲੋਕਾਂ ਵੱਲੋਂ ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਕੁਲਵੰਤ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਭਰਾ ਦੀ ਕੁੱਟਮਾਰ ਹੁੰਦੀ ਦੇਖ ਛਡਵਾਉਣ ਗਈ ਭੈਣ ਨੂੰ ਹਮਲਾਵਰਾਂ ਨੇ ਦਿੱਤੀ ਦਰਦਨਾਕ ਮੌਤ, ਕਾਰ ਨਾਲ ਦਰੜਿਆ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News