ਅਕਾਲੀ ਵਰਕਰ ਦਾ ਕਤਲ, ਅਕਾਲੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦਿੱਤਾ ਧਰਨਾ
Thursday, Apr 15, 2021 - 05:33 PM (IST)

ਗੁਰੂਹਰਸਹਾਏ (ਮਨਜੀਤ, ਸੁਨੀਲ ਆਵਲਾ)-ਬੁੱਧਵਾਰ ਸ਼ਾਮ ਪੰਜ ਵਜੇ ਦੇ ਕਰੀਬ ਪਿੰਡ ਚੱਕ ਪੰਜੇ ਕੇ ਵਿਖੇ ਪੁਰਾਣੀ ਜ਼ਮੀਨੀ ਰੰਜਿਸ਼ ਨੂੰ ਲੈ ਕੇ ਇਕ ਧਿਰ ਨੇ ਦੂਜੀ ਧਿਰ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ’ਚ 40 ਸਾਲਾ ਮਹਿੰਦਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸ ਦਾ ਬੇਟੇ ਗੁਰਚਰਨ ਸਿੰਘ ਨੂੰ ਗੰਭੀਰ ਜ਼ਖ਼ਮੀ ਹੋਣ ’ਤੇ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ। ਮ੍ਰਿਤਕ ਮਹਿੰਦਰ ਸਿੰਘ ਅਕਾਲੀ ਵਰਕਰ ਸੀ। ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਬਲਦੇਵ ਸਿੰਘ ਨੋਨੀ ਮਾਨ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲਾਈਟਾਂ ਵਾਲਾ ਚੌਕ ’ਚ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ।