ਫਾਜ਼ਿਲਕਾ ''ਚ ਬਾਰਮਤੀ ਗਿਰੋਹ ਦਾ ਪਰਦਾਫਾਸ਼, 6 ਗ੍ਰਿਫਤਾਰ

03/14/2020 6:05:37 PM

ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਪੁਲਸ ਨੇ ਇਕ ਬਾਸਮਤੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਪੰਜਾਬ ਦੇ ਕਈ ਹਿੱਸਿਆਂ 'ਚ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ। ਇਸ ਗਿਰੋਹ ਦੇ ਮੈਂਬਰ ਜਾਲੀ ਨੰਬਰ ਟਰੱਕ ਦੇ ਜ਼ਰੀਏ ਲੱਖਾਂ ਰੁਪਏ ਦੇ ਚੋਲ ਖੁਰਦ-ਬੁਰਦ ਕਰ ਦਿੰਦੇ ਸਨ। ਫਾਜ਼ਿਲਕਾ ਦੀ ਸੀ.ਆਈ.ਏ. ਸਟਾਫ ਪੁਲਸ ਨੂੰ ਸ਼ਿਕਾਇਤ ਮਿਲੀ ਸੀ ਕਿ ਕੁਝ ਲੋਕ ਜਾਅਲੀ ਨੰਬਰ ਟਰੱਕ 'ਤੇ ਟਰਾਂਸਪੋਰਟ ਦੇ ਜ਼ਰੀਏ ਲੱਖਾਂ ਰੁਪਏ ਦੇ ਚੋਲ ਭਰ ਕੇ ਫਾਜ਼ਿਲਕਾ ਜ਼ਿਲੇ ਦੇ ਜਲਾਲਾਬਾਦ ਇਲਾਕੇ 'ਚ ਖੁਰਦ-ਬੁਰਦ ਕਰ ਰਹੇ ਹਨ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਇਸ ਗਿਰੋਹ ਦੇ 7 ਮੈਂਬਰਾਂ 'ਚੋਂ 6 ਨੂੰ ਗ੍ਰਿਫਤਾਰ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਪੁਲਸ ਦੇ ਕੋਲ ਸ਼ਿਕਾਇਤ ਆ ਰਹੀ ਸੀ ਕਿ ਕੁਝ ਲੋਕਾਂ ਦਾ ਗਿਰੋਹ ਇਕ ਟਰੱਕ 'ਤੇ ਟਰਾਂਸਪੋਰਟ ਦੇ ਜ਼ਰੀਏ ਬਾਸਮਤੀ ਚੋਲ ਭਰ ਲੈਂਦਾ ਹੈ, ਜਿਸ ਦੇ ਬਾਅਦ ਉਸ ਨੂੰ ਪਹੁੰਚਾਉਣ ਵਾਲੀ ਜਗ੍ਹਾ ਦੇ ਬਦਲੇ ਕਿਤੇ ਹੋਰ ਜਾ ਕੇ ਬਲਕਿ ਜਲਾਲਾਬਾਦ ਇਲਾਕੇ 'ਚ ਆ ਕੇ ਵੇਚ ਦਿੰਦਾ ਹੈ ਅਤੇ ਮਾਲਕ ਚੋਲ ਲੱਭਦੇ ਰਹਿ ਜਾਂਦੇ ਹਨ। ਜਿਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਦਾ, ਜਿਸ ਦੇ ਬਾਅਦ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਜਾਲ ਵਿਛਾ ਕੇ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ। ਪੁਲਸ ਦੇ ਮੁਤਾਬਕ ਇਸ ਸਾਰੇ ਗਿਰੋਹ ਦਾ ਮਾਸਟਰ ਮਾਈਂਡ ਗੁਰਸੇਵਕ ਸਿੰਘ ਹੈ, ਜੋ ਫਾਜ਼ਿਲਕਾ ਦਾ ਇਕ ਵਕੀਲ ਦੱਸਿਆ ਜਾ ਰਿਹਾ ਹੈ। ਪੁਲਸ ਦੇ ਮੁਤਾਬਕ ਉਕਤ ਵਕੀਲ ਇਸ ਗਿਰੋਹ ਨੂੰ ਚਲਾਉਂਦਾ ਸੀ ਅਤੇ ਜਿਸ ਟਰੱਕ 'ਤੇ ਚੋਲ ਲੋਡ ਕਰਕੇ ਲਿਆਇਆ ਜਾਂਦਾ ਸੀ, ਉਸ ਦੇ ਜਾਅਲੀ ਕਾਗਜ਼ਾਤ ਵੀ ਇਸ ਵਕੀਲ ਵਲੋਂ ਤਿਆਰ ਕੀਤੇ ਜਾਂਦੇ ਸਨ।


Shyna

Content Editor

Related News