ਨਕਲੀ ਪੁਲਸ ਵਾਲੇ ਬਣ ਕੇ 1 ਲੱਖ ਰੁਪਏ ਅਤੇ ਲੈਪਟਾਪ ਲੈ ਕੇ ਫਰਾਰ
Thursday, Oct 02, 2025 - 04:13 PM (IST)

ਫਾਜ਼ਿਲਕਾ (ਨਾਗਪਾਲ) : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਖੂਈ ਖੇੜਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਨਕਲੀ ਪੁਲਸ ਵਾਲੇ ਬਣ ਕੇ ਉਸ ਕੋਲੋਂ 1 ਲੱਖ ਰੁਪਏ ਅਤੇ ਲੈਪਟਾਪ ਖੋਹ ਕੇ ਫਰਾਰ ਹੋਣ ਵਾਲੇ 7 ਜਣਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸਤਪਾਲ ਵਾਸ ਪਿੰਡ ਕੇਸਰੀ ਸਿੰਘ ਪੁਰਾ ਹਾਲ ਆਬਾਦ ਗੰਗਾਨਗਰ ਨੇ ਦੱਸਿਆ ਕਿ ਗੁਰਮੀਤ ਸਿੰਘ ਵਾਸੀ ਪਿੰਡ ਪੱਤਰੇਵਾਲਾ, ਨਾਇਬ ਸਿੰਘ ਪਿੰਡ ਵਣਵਾਲਾ, ਹਰਮੀਤ ਸਿੰਘ ਪਿੰਡ ਸੱਤਕੋਸੀ, ਜਸਵਿੰਦਰ ਸਿੰਘ ਵਾਸੀ ਪਿੰਡ ਗੁਰੂਸਰ ਮੋੜੀਆ, ਬੰਟੀ ਸਿੰਘ ਵਾਸੀ ਪਿੰਡ ਮਲੋਟ, ਸਾਹਿਬ ਸਿੰਘ ਪਿੰਡ ਬਕੈਣ ਵਾਲਾ ਅਤੇ ਪੱਪੂ ਸਿੰਘ ਵਾਸੀ ਪਿੰਡ ਪੱਤਰੇਵਾਲਾ ਨੇ ਸਾਜਿਸ਼ ਰਚ ਕੇ ਸੋਨੇ ਦਾ ਲਾਲਚ ਦੇ ਕੇ ਉਸ ਤੋਂ ਉਸਦੇ ਸਾਥੀ ਦਿਨੇਸ਼ ਗੋਦਾਰਾ ਨਾਲ ਧੋਖਾਧੜੀ ਕੀਤੀ।
ਉਕਤ ਵਿਅਕਤੀਆਂ ਨੇ ਨਕਲੀ ਪੁਲਸ ਵਾਲੇ ਬਣ ਕੇ ਉਸਦੀ ਅਤੇ ਉਸਦੇ ਸਾਥੀਆਂ ਨਾਲ ਕੁੱਟਮਾਰ ਕੀਤੀ। ਇਹ ਵਿਅਕਤੀ ਉਨ੍ਹਾਂ ਕੋਲੋਂ 1 ਲੱਖ ਰੁਪਏ ਅਤੇ ਲੈਪਟਾਪ ਲੈ ਕੇ ਫਰਾਰ ਹੋ ਗਏ। ਪੁਲਸ ਨੇ ਬਿਆਨ ਦੇ ਆਧਾਰ ’ਤੇ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।