ਕੈਨੇਡਾ ਜਾਣ ਦੇ ਲਈ ਜਿਵੇਂ ਹੀ ਵੀਜ਼ਾ ਆਇਆ ਤਾਂ ਦੂਸਰੇ ਹੀ ਦਿਨ ਵਿਦਿਆਰਥਣ ਦੀ ਹਾਰਟ ਫੇਲ੍ਹ ਹੋਣ ਨਾਲ ਹੋਈ ਮੌਤ
Thursday, Feb 25, 2021 - 04:54 PM (IST)

ਫ਼ਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਸ਼ਹਿਰ ਦੇ ਇਕ ਆਈਲੈਟਸ ਸੈਂਟਰ ਦੀ ਟ੍ਰੇਨਰ ਰੂਚੀ ਉਮਰ ਕਰੀਬ ਤੀਹ ਸਾਲ ਪੁੱਤਰ ਜਸਪਾਲ ਸਿੰਘ ਨਿਵਾਸੀ ਬਸਤੀ ਟੈਂਕਾਂ ਵਾਲੀ ਦੀ ਬੀਤੇ ਦਿਨ ਹਾਰਟ ਫੇਲ੍ਹ ਹੋਣ ਨਾਲ ਮੌਤ ਹੋ ਗਈ। ਰੂਚੀ ਦੇ ਪਿਤਾ ਜਸਪਾਲ ਸਿੰਘ ਨੇ ਦੱਸਿਆ ਕਿ ਰੂਚੀ ਬੀ.ਐਸ. ਸੀ. ਮੈਡੀਕਲ ਪਾਸ ਸੀ ਅਤੇ ਉਹ ਪੜ੍ਹਾਈ ਦੇ ਲਈ ਕੈਨੇਡਾ ਜਾਣਾ ਚਾਹੁੰਦੀ ਸੀ ਉਨ੍ਹਾਂ ਦੱਸਿਆ ਕਿ ਰੂਚੀ ਦਾ ਇੱਕ ਦਿਨ ਪਹਿਲਾਂ ਕੈਨੇਡਾ ਦੇ ਲਈ ਵੀਜ਼ਾ ਆਇਆ ਅਤੇ ਅਗਲੇ ਹੀ ਦਿਨ ਉਸਦੀ ਹਾਰਟ ਫੇਲ੍ਹ ਹੋਣ ਨਾਲ ਮੌਤ ਹੋ ਗਈ।