ਲਾਇਸੰਸੀ ਹਥਿਆਰਾਂ ਤੋਂ ਫਾਇਰਿੰਗ ਕਰਨ ਦੇ ਦੋਸ਼ ''ਚ 3 ਕਾਬੂ, 2 ਰਿਵਾਲਵਰ ਸਮੇਤ ਜਿੰਦਾ ਕਾਰਤੂਸ ਤੇ ਪਿਸਟਲ ਬਰਾਮਦ

08/05/2022 6:18:09 PM

ਫਿਰੋਜ਼ਪੁਰ(ਕੁਮਾਰ) : ਫਿਰੋਜ਼ਪੁਰ ਸ਼ਹਿਰ ਦੀ ਦਾਣਾ ਮੰਡੀ ਦੇ ਪਿੱਛੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਫਾਈਰਿੰਗ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ 3 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਕੋਲੋਂ ਲਾਇਸੰਸੀ ਹਥਿਆਰ, ਕਾਰਾਂ, ਜਿੰਦਾ ਕਾਰਤੂਸ ਅਤੇ ਚੱਲੇ ਹੋਏ ਖੋਲ ਕਬਜ਼ੇ ਵਿੱਚ ਲਏ ਹਨ। 

ਇਹ ਵੀ ਪੜ੍ਹੋ- ਸੰਗਰੂਰ ਵਿਖੇ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਮਾਨ ਨੇ ਕਹੀਆਂ ਅਹਿਮ ਗੱਲਾਂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਿਟੀ ਫਿਰੋਜ਼ਪੁਰ ਸੁਰਿੰਦਰ ਬਾਂਸਲ ਅਤੇ ਐੱਸ.ਐੱਚ.ਓ. ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਜਦੋਂ ਏ.ਐੱਸ.ਆਈ. ਅਯੂਬ ਮਸੀਹ ਦੀ ਅਗਵਾਈ ਹੇਠ ਪੁਲਸ ਪਾਰਟੀ ਜ਼ੀਰਾ ਗੇਟ ਦੇ ਏਰੀਆ ਵਿੱਚ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ ਤਾਂ ਪੁਲਸ ਨੂੰ ਇਤਲਾਹ ਮਿਲੀ ਕਿ ਤੇਜਿੰਦਰ ਸਿੰਘ ਭਿੰਦੂ, ਬਲਕਾਰ ਸਿੰਘ ਅਤੇ ਹਰਭੇਜ ਸਿੰਘ ਨਾਮ ਦੇ ਤਿੰਨ ਵਿਅਕਤੀ ਆਪਣੇ ਲਾਇਸੰਸੀ ਪਿਸਤੌਲਾਂ ਅਤੇ ਰਿਵਾਲਵਰਾਂ ਨਾਲ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਲਈ ਅੰਨ੍ਹੇਵਾਹ ਗੋਲ਼ੀਆਂ ਚਲਾ ਰਹੇ ਹਨ।

ਇਹ ਵੀ ਪੜ੍ਹੋ- ਆਰਥਿਕ ਤੰਗੀ ਤੋਂ ਪਰੇਸ਼ਾਨ 22 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਉਨ੍ਹਾਂ ਦੱਸਿਆ ਕਿ ਅਯੂਬ ਮਸੀਹ ਦੀ ਅਗਵਾਈ ’ਚ ਪੁਲਸ ਨੇ ਤੁਰੰਤ ਉਕਤ ਸਥਾਨ ’ਤੇ ਛਾਪੇਮਾਰੀ ਕਰਕੇ ਤਿੰਨੋਂ ਨਾਮਜ਼ਦ ਵਿਅਕਤੀਆਂ ਨੂੰ ਕਾਬੂ ਕਰ ਲਿਆ ਅਤੇ ਪੁਲਸ ਨੇ 2 ਕਾਰਾਂ, 2 ਲਾਇਸੰਸੀ ਰਿਵਾਲਵਰ 32 ਬੋਰ, 8 ਚੱਲੇ ਹੋਏ ਕਾਰਤੂਸ, 30 ਜਿੰਦਾ ਕਾਰਤੂਸ, ਇਕ ਪਿਸਟਲ 32 ਬੋਰ, 10 ਚੱਲੇ ਹੋਏ ਅਤੇ 12 ਜਿੰਦਾ ਕਾਰਤੂਸ ਆਪਣੇ ਕਬਜ਼ੇ ਵਿੱਚ ਲੈ ਲਏ ਅਤੇ ਫੜੇ ਗਏ ਵਿਅਕਤੀਆਂ ਖ਼ਿਲਾਫ਼ ਥਾਣਾ ਸਿਟੀ ਵਿਖੇ ਆਈ.ਪੀ.ਸੀ. ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News