ਕੇਂਦਰ ਖ਼ਿਲਾਫ਼ ਕਿਸਾਨਾਂ ਦੇ ਧਰਨੇ ਕਾਰਨ ਰੱਦ ਹੋਈਆਂ ਮੰਡਲ ਦੀਆਂ 20 ਰੇਲ ਗੱਡੀਆਂ

04/19/2023 12:40:45 PM

ਫਿਰੋਜ਼ਪੁਰ (ਮਲਹੋਤਰਾ) : ਕਿਸਾਨ ਜਥੇਬੰਦੀਆਂ ਦੇ ਰੇਲ ਰੋਕੋ ਅੰਦੋਲਨ ਕਾਰਨ ਮੰਗਲਵਾਰ ਨੂੰ ਮੰਡੀ ਦੀਆਂ 20 ਰੇਲ ਗੱਡੀਆਂ ਮੁਕੰਮਲ ਰੱਦ ਕਰ ਦਿੱਤੀਆਂ ਗਈਆਂ ਜਦਕਿ 2 ਗੱਡੀਆਂ ਨੂੰ ਰਸਤੇ ’ਚ ਰੱਦ ਕਰ ਕੇ ਵਾਪਸ ਮੋੜ ਦਿੱਤਾ ਗਿਆ। ਡੀ. ਆਰ. ਐੱਮ. ਸੀਮਾ ਸ਼ਰਮਾ ਨੇ ਦੱਸਿਆ ਕਿ ਜਲੰਧਰ-ਹੁਸ਼ਿਆਰਪੁਰ-ਜਲੰਧਰ, ਲੋਹੀਆਂ ਖ਼ਾਸ-ਫਿਲੌਰ-ਲੋਹੀਆਂ ਖ਼ਾਸ, ਭਗਤਾਂਵਾਲਾ-ਖੇਮਕਰਨ-ਭਗਤਾਂਵਾਲਾ, ਫਿਰੋਜ਼ਪੁਰ ਕੈਂਟ-ਬਠਿੰਡਾ-ਫਿਰੋਜ਼ਪੁਰ ਕੈਂਟ, ਲੁਧਿਆਣਾ-ਫਿਰੋਜ਼ਪੁਰ ਕੈਂਟ-ਲੁਧਿਆਣਾ, ਅੰਮ੍ਰਿਤਸਰ-ਕਾਦੀਆਂ-ਅੰਮ੍ਰਿਤਸਰ, ਅੰਮ੍ਰਿਤਸਰ-ਪਠਾਨਕੋਟ-ਅੰਮ੍ਰਿਤਸਰ, ਵੇਰਕਾ-ਪਠਾਨਕੋਟ-ਵੇਰਕਾ ਵਿਚਾਲੇ ਚੱਲਣ ਵਾਲੀਆਂ ਕੁੱਲ 16 ਰੇਲ ਗੱਡੀਆਂ ਨੂੰ ਕਿਸਾਨਾਂ ਦੇ ਧਰਨਿਆਂ ਕਾਰਨ ਪੂਰੀ ਤਰ੍ਹਾਂ ਰੱਦ ਰੱਖਿਆ ਗਿਆ ਜਦਕਿ ਬਠਿੰਡਾ-ਫਾਜ਼ਿਲਕਾ ਸਪੈਸ਼ਲ ਰੇਲ ਗੱਡੀ ਨੂੰ ਖੂਈਖੇਡ਼ਾ ਸਟੇਸ਼ਨ ਤੋਂ ਅੱਗੇ ਰੱਦ ਕਰਦੇ ਹੋਏ ਇਥੋਂ ਹੀ ਵਾਪਸ ਬਠਿੰਡਾ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪੂਰੇ ਪੰਜਾਬ 'ਚ ਬਠਿੰਡਾ ਜ਼ਿਲ੍ਹੇ ਦੇ ਚਰਚੇ, ਇਸ ਸਕੀਮ 'ਚ ਹਾਸਲ ਕੀਤਾ ਪਹਿਲਾ ਸਥਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News