ਚੋਰਾਂ ਨੇ 4 ਦੁਕਾਨਾਂ ਦੇ ਛਟਰ ਤੋੜ ਕੇ ਲੱਖਾਂ ਦਾ ਸਮਾਨ ਅਤੇ ਨਗਦੀ ਉਡਾਈ

Monday, May 26, 2025 - 06:23 PM (IST)

ਚੋਰਾਂ ਨੇ 4 ਦੁਕਾਨਾਂ ਦੇ ਛਟਰ ਤੋੜ ਕੇ ਲੱਖਾਂ ਦਾ ਸਮਾਨ ਅਤੇ ਨਗਦੀ ਉਡਾਈ

ਫ਼ਰੀਦਕੋਟ (ਰਾਜਨ) : ਸ਼ਹਿਰ ਦੇ ਨਹਿਰੂ ਸ਼ੌਪਿੰਗ ਸੈਂਟਰ ਅਤੇ ਤਲਵੰਡੀ ਚੌਂਕ ਵਿਖੇ ਸਥਿਤ ਚਾਰ ਦੁਕਾਨਾਂ ਨੂੰ ਅਣਪਛਾਤੇ ਚੋਰਾਂ ਨੇ ਬੀਤੀ ਰਾਤ ਛਟਰ ਤੋੜ ਕੇ ਲੱਖਾਂ ਦਾ ਸਮਾਨ ਅਤੇ ਨਗਦੀ ਚੋਰੀ ਕਰਕੇ ਨਿਸ਼ਾਨਾਂ ਬਣਾਇਆ। ਸੰਖੇਪ ਜਾਣਕਾਰੀ ਅਨੁਸਾਰ ਇਸ ਵਾਰਦਾਤ ਨੂੰ ਅਣਪਛਾਤੇ ਚੋਰਾਂ ਨੇ ਵਾਹਨ ਦੀ ਵਰਤੋਂ ਕਰਕੇ ਅੰਜਾਮ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਪ੍ਰਸਾਸ਼ਨ ਵੱਲੋਂ ਸੀ.ਸੀ.ਟੀ.ਵੀ ਕੈਮਰਿਆਂ ਦੀ ਰੀਕਾਰਡਿੰਗ ਚੈੱਕ ਕਰਨ ਉਪ੍ਰੰਤ ਉਕਤ ਤੱਥ ਸਾਹਮਣੇ ਆਉਣ ’ਤੇ ਬਾਰੀਕੀ ਨਾਲ ਪੜਤਾਲ ਆਰੰਭ ਕਰ ਦਿੱਤੀ ਹੈ ਤਾਂ ਜੋ ਘਟਨਾਂ ਨੂੰ ਅੰਜਾਮ ਦੇਣ ਵਾਲੇ ਇਹਨਾਂ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ। 

ਇਹ ਵੀ ਪਤਾ ਲੱਗਾ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਲੰਘੀ ਰਾਤ ਵਾਹਨ ਵਿਚ ਸਵਾਰ ਹੋ ਕੇ ਆਏ ਤਿੰਨ ਤੋਂ ਚਾਰ ਵਿਅਕਤੀਆਂ ਨੇ ਅੰਜਾਮ ਦਿੱਤਾ ਅਤੇ ਇਸ ਘਟਨਾਂ ਦੀ ਜਾਣਕਾਰੀ ਸਬੰਧਤ ਦੁਕਾਨਦਾਰਾਂ ਨੂੰ ਉਸ ਵੇਲੇ ਹੋਈ ਜਦੋਂ ਤੜਕਸਾਰ ਸੈਰ ਕਰਨ ਵਾਲੇ ਲੋਕਾਂ ਨੇ ਛਟਰ ਟੁੱਟੇ ਵੇਖੇ ਮਾਲਕਾਂ ਨੂੰ ਸੂਚਿਤ ਕੀਤਾ। 


author

Gurminder Singh

Content Editor

Related News