ਹੈਰੋਇਨ ਸਮੇਤ ਇਕ ਕਾਬੂ

Monday, Jun 23, 2025 - 06:19 PM (IST)

ਹੈਰੋਇਨ ਸਮੇਤ ਇਕ ਕਾਬੂ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ,ਖੁਰਾਣਾ)- ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਇਕ ਵਿਅਕਤੀ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ ਜਦੋਂ ਪੁਲਸ ਪਾਰਟੀ ਗੋਨਿਆਣਾ ਰੋਡ ’ਤੇ ਕੱਸੀ ਪੁਲ ਅਤੇ ਸੂਆ ਰਾਹੀਂ ਪਿੰਡ ਗੋਨਿਆਣਾ ਵੱਲ ਜਾ ਰਹੀ ਸੀ, ਤਾਂ ਜਦੋਂ ਪੁਲਸ ਪਾਰਟੀ ਕੱਸੀ ਤੋਂ ਅੱਗੇ ਪਹੁੰਚੀ ਤਾਂ ਸੜਕ ਦੇ ਸੱਜੇ ਪਾਸੇ ਇਕ ਨੌਜਵਾਨ ਖੜ੍ਹਾ ਦਿਖਾਈ ਦਿੱਤਾ ਜੋ ਕਿ ਪੁਲਸ ਦੀ ਗੱਡੀ ਨੂੰ ਦੇਖ ਕੇ ਭੱਜਿਆ। ਸਹਾਇਕ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਗੱਡੀ ਰੋਕੀ ਅਤੇ ਤੁਰੰਤ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ।

ਜਦੋਂ ਪਾਰਦਰਸ਼ੀ ਮੋਮ ਦੇ ਲਿਫਾਫੇ ਨੂੰ ਖੋਲ੍ਹ ਕੇ ਜਾਂਚ ਕੀਤੀ ਗਈ ਤਾਂ ਉਸ ’ਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਸਾਕਾ ਪੁੱਤਰ ਗੋਗੀ ਕੁਮਾਰ ਵਾਸੀ ਸੁਰਗਾਪੁਰੀ ਬਸਤੀ ਸ੍ਰੀ ਮੁਕਤਸਰ ਸਾਹਿਬ ਖ਼ਿਲਾਫ਼ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Shivani Bassan

Content Editor

Related News