ਮੁਕਤਸਰ 'ਚ NIA ਦੀ ਰੇਡ, ਖਿਡੌਣੇ ਵੇਚਣ ਵਾਲੇ ਦੇ ਘਰ ਕੀਤੀ ਛਾਪੇਮਾਰੀ

06/06/2023 5:22:48 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ਼ਹਿਰ ਦੇ ਅਬੋਹਰ ਰੋਡ ’ਤੇ ਐੱਨ. ਆਈ. ਏ. ਦੀ ਟੀਮ ਵੱਲੋਂ ਸਵੇਰ 6 ਵਜੇ ਖਿਡੌਣੇ ਵੇਚਣ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਦੇ ਘਰ ਰੇਡ ਕੀਤੀ ਗਈ। ਐੱਨ. ਆਈ. ਏ.  ਦੀ ਟੀਮ ਵੱਲੋਂ ਘਰ ਵਿੱਚ ਤਲਾਸ਼ੀ ਲੈਣ ਦੇ ਨਾਲ-ਨਾਲ ਖਿਡੌਣਿਆਂ ਦਾ ਕੰਮ ਕਰਨ ਵਾਲੇ ਮਹਿਕਦੀਪ ਨਾਮ ਦੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ। ਫਿਲਹਾਲ ਇਸ ਗੱਲ ਦੀ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ- ਫਰੀਦਕੋਟ ਦੇ ਗੁਰਿੰਦਰ ਸਿੰਘ ਬਰਾੜ ਦੀ ਕੈਨੇਡਾ 'ਚ ਝੰਡੀ, ਬਣਿਆ ਸਭ ਤੋਂ ਘੱਟ ਉਮਰ ਦਾ ਕੈਨੇਡੀਅਨ ਵਿਧਾਇਕ

ਦੱਸਣਯੋਗ ਹੈ ਕਿ ਮਹਿਕਦੀਪ ਮੇਲਿਆਂ ਵਿੱਚ ਖਿਡੌਣੇ ਆਦਿ ਵੇਚਣ ਦਾ ਕੰਮ ਕਰਦਾ ਹੈ। ਫਿਲਹਾਲ ਟੀਮ ਨੇ ਮਹਿਕਦੀਪ ਨੂੰ ਚੰਡੀਗੜ੍ਹ ਵਿੱਚ ਪੁੱਛਗਿੱਛ ਲਈ ਬੁਲਾਇਆ ਹੈ। ਟੀਮ ਨਾਲ ਕੁਝ ਵੀ ਨਹੀਂ ਲੈ ਕੇ ਗਈ ਹੈ। ਗੌਰਤਲਬ ਹੈ ਕਿ ਬੀਤੇ ਦਿਨੀਂ ਵੀ ਐੱਨ. ਆਈ. ਏ. ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਰੇਡ ਕੀਤੀ ਗਈ ਸੀ। ਇਸ ਦੌਰਾਨ ਵੀ ਐੱਨ. ਆਈ. ਏ.  ਦੀ ਟੀਮ ਕੋਟਕਪੂਰਾ ਰੋਡ ’ਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਇੱਕ ਵਿਅਕਤੀ ਦੇ ਘਰ ਰੇਡ ਕਰਨ ਪਹੁੰਚੀ ਸੀ ਅਤੇ ਉਸ ਸਮੇਂ ਵੀ ਕੁਝ ਸ਼ੱਕੀ ਬਰਾਮਦ ਨਹੀਂ ਹੋਇਆ ਸੀ।

ਇਹ ਵੀ ਪੜ੍ਹੋ- ਅਮਰੀਕਾ ਤੋਂ ਆਏ ਸ਼ਖ਼ਸ ਤੋਂ ਸੁਣੋ ਖੇਤੀ ਦੇ ਨੁਕਤੇ, ਦੱਸਿਆ ਕਿਉਂ ਵਧੇਰੇ ਤਰੱਕੀ ਕਰ ਰਹੇ ਨੇ ਵਿਦੇਸ਼ੀ ਕਿਸਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News