ਮੁਕਤਸਰ ਪੁਲਸ ਨੂੰ ਮਿਲੀ ਕਾਮਯਾਬੀ, ਵਿਧਾਇਕ ਦੀ ਕੋਠੀ ਨੇੜਿਓ ਚੋਰੀ ਕਰਨ ਵਾਲਿਆਂ ਨੂੰ ਕੀਤਾ ਕਾਬੂ

02/27/2023 4:02:07 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਹਰਮਨਬੀਰ ਸਿੰਘ ਗਿੱਲ, ਆਈ. ਪੀ. ਐੱਸ. ਐੱਸ.ਐੱਸ.ਪੀ. ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਸ਼ਰਾਰਤੀ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਅਵਤਾਰ ਸਿੰਘ ਡੀ.ਐੱਸ.ਪੀ (ਐੱਚ.) ਸ੍ਰੀ ਮੁਕਤਸਰ ਸਾਹਿਬ ਦੀ ਨਿਗਰਾਨੀ ਹੇਠ, ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਸ ਨੂੰ ਉਸ ਵਕਤ ਵੱਡੀ ਸਫ਼ਲਤਾ ਹਾਸਲ ਹੋਈ, ਜਦ ਬੀਤੀ ਰਾਤ ਬੰਦ ਦੁਕਾਨ ’ਚੋਂ ਮੋਬਾਇਲ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ 3 ਘੰਟਿਆਂ ’ਚ ਹੀ ਟਰੇਸ ਕਰ ਕੇ ਉਨ੍ਹਾਂ ਪਾਸੋਂ ਚੋਰੀ ਕੀਤੇ ਹੋਏ 32 ਮੋਬਾਇਲ ਫੋਨ ਬਰਾਮਦ ਕੀਤੇ ਗਏ। 26 ਫਰਵਰੀ ਨੂੰ ਵਰਿੰਦਰ ਸਿੰਘ ਉਰਫ ਵਿੱਕੀ ਪੁੱਤਰ ਮਨਜਿੰਦਰ ਸਿੰਘ ਵਾਸੀ ਨਾਰੰਗ ਕਾਲੋਨੀ ਸ੍ਰੀ ਮੁਕਤਸਰ ਸਾਹਿਬ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਸ ਦੀ ਚੱਕ ਬੀੜ ਸਰਕਾਰ ਰੋਡ ਨਜ਼ਦੀਕ ਖਾਲਸਾ ਸਕੂਲ ਸ੍ਰੀ ਮੁਕਤਸਰ ਸਾਹਿਬ ਪਾਸ ਮੋਬਾਇਲ ਰਿਪੇਅਰ ਦੀ ਦੁਕਾਨ ਹੈ ਅਤੇ 26 ਫਰਵਰੀ ਨੂੰ ਵਕਤ ਕਰੀਬ 9 ਵਜੇ ਰਾਤ ਨੂੰ ਮੁੱਦਈ ਆਪਣੀ ਦੁਕਾਨ ਬੰਦ ਕਰ ਕੇ ਤਾਲਾ ਲਗਾ ਕੇ ਆਪਣੇ ਘਰ ਚਲਾ ਗਿਆ ਸੀ। 

ਇਹ ਵੀ ਪੜ੍ਹੋ- ਸੰਗਰੂਰ ਜੇਲ੍ਹ 'ਚ ਵੱਡੀ ਵਾਰਦਾਤ, ਜੇਲ੍ਹ ਵਾਰਡਨ 'ਤੇ ਜਾਨਲੇਵਾ ਹਮਲਾ

ਇਸ ਦੌਰਾਨ ਉਸ ਨੇ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਦੁਕਾਨ ’ਚੋਂ ਵੱਖ-ਵੱਖ ਕੰਪਨੀਆਂ ਦੇ 30/40 ਮੋਬਾਇਲ ਫੋਨ ਚੋਰੀ ਹੋਣੇ ਪਾਏ ਗਏ ਜਿਸ’ਤੇ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਅਤੇ ਟੈਕਨੀਕਲ ਵਿੰਗ ਦੀ ਮਦਦ ਨਾਲ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਟਰੇਸ ਕਰ ਕੇ ਉਨ੍ਹਾਂ ’ਚੋਂ 01 ਦੋਸ਼ੀ ਜਤਿਨ ਅਰੌੜਾ ਪੁੱਤਰ ਗੋਰਵ ਅਰੌੜਾ ਵਾਸੀ ਬਾਬਾ ਦੀਪ ਸਿੰਘ ਨਗਰ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ ਚੋਰੀ ਕੀਤੇ ਹੋਏ 32 ਮੋਬਾਇਲ ਫੋਨ ਬਰਾਮਦ ਕਰਵਾਏ ਗਏ ਜਿਸ ’ਤੇ ਥਾਣਾ ਸਿਟੀ ’ਚ ਮਾਮਲਾ ਦਰਜ ਅਗਲੀ ਕਾਰਵਾਈ ਸ਼ੂਰੂ ਕੀਤੀ ਗਈ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਬਹਿਬਲ ਕਲਾਂ ਇਨਸਾਫ਼ ਮੋਰਚਾ ਹੋਵੇਗਾ ਖ਼ਤਮ , 2 ਮਾਰਚ ਨੂੰ ਕਰਵਾਇਆ ਜਾਵੇਗਾ ਸ਼ੁਕਰਾਨਾ ਸਮਾਗਮ

ਦੋਸ਼ੀ ਜਤਿਨ ਅਰੌੜਾ ਨੇ ਮੁੱਢਲੀ ਪੁੱਛ ਗਿੱਛ ’ਚ ਮੰਨਿਆ ਕਿ ਉਸਨੇ ਪਿਛਲੇ ਦਿਨੀ ਸਹਿਗਲ ਇਲੈਕਟ੍ਰੋਨਿਕ ਦੁਕਾਨ ’ਚੋਂ ਵੀ ਚੋਰੀ ਕੀਤੀ ਸੀ। ਦੋਸ਼ੀ ਜਤਿਨ ਅਰੌੜਾ ਉਕਤ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਉਸ ਪਾਸੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News