ਪੰਜਾਬ ਕੇਸਰੀ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਵਿਨਾਸ਼ ਚੋਪੜਾ ਅਤੇ ਸ਼੍ਰੀ ਅਮਿਤ ਚੋਪੜਾ ਨੇ ਸੁਖਬੀਰ ਬਾਦਲ ਨਾਲ ਪ੍ਰਗਟਾਇਆ ਦੁੱਖ
Wednesday, May 03, 2023 - 12:34 PM (IST)

ਸ੍ਰੀ ਮੁਕਤਸਰ ਸਾਹਿਬ/ਬਾਦਲ (ਬਿਊਰੋ) : ਪੰਜਾਬ ਕੇਸਰੀ/ਜਗ ਬਾਣੀ ਅਖਬਾਰ ਸਮੂਹ ਦੇ ਸ਼੍ਰੀ ਅਵਿਨਾਸ਼ ਚੋਪੜਾ ਅਤੇ ਸ਼੍ਰੀ ਅਮਿਤ ਚੋਪੜਾ ਵੱਲੋਂ ਬੀਤੇ ਦਿਨ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ ਗਿਆ।
ਇਹ ਵੀ ਪੜ੍ਹੋ- ਬਰਨਾਲਾ 'ਚ ਰੂਹ ਕੰਬਾਊ ਘਟਨਾ, ਸ਼ੱਕੀ ਹਾਲਾਤ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੀ ਔਰਤ
ਇਨ੍ਹਾਂ ਆਗੂਆਂ ਨੇ ਸਰਦਾਰ ਬਾਦਲ ਵੱਲੋਂ ਪੰਜਾਬ ਦੇ ਵਿਕਾਸ ਲਈ ਪਾਏ ਅਣਮੁੱਲੇ ਯੋਗਦਾਨ ਅਤੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਕੀਤੇ ਕਾਰਜਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਵਿਚ ਜਿੰਨੇ ਵੀ ਵੱਡੇ ਪ੍ਰਾਜੈਕਟ ਲੱਗੇ ਹਨ, ਉਹ ਸਭ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਲੱਗੇ ਹਨ। ਸਰਦਾਰ ਬਾਦਲ ਨੇ ਜਿਥੇ ਪੰਜਾਬ ਦਾ ਵਿਕਾਸ ਯਕੀਨੀ ਬਣਾਇਆ, ਉੱਥੇ ਹੀ ਸਮਾਜ ਭਲਾਈ ਸਕੀਮਾਂ ਰਾਹੀਂ ਐੱਸ. ਸੀ. ਵਰਗ ਤੇ ਹੋਰ ਕਮਜ਼ੋਰ ਵਰਗਾਂ ਦੀ ਮਦਦ ਕੀਤੀ।
ਇਹ ਵੀ ਪੜ੍ਹੋ- MP ਵਿਕਰਮਜੀਤ ਸਾਹਨੀ ਦਾ ਦਾਅਵਾ, ਓਮਾਨ ’ਚ ਫਸੀਆਂ 25 ਕੁੜੀਆਂ ਜਲਦ ਲਿਆਂਦੀਆਂ ਜਾਣਗੀਆਂ ਪੰਜਾਬ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।