ਪਤੀ ਦੀ ਮੌਤ ਸਹਿਣ ਨਾ ਕਰਦੀ ਹੋਈ ਪਤਨੀ ਨੇ ਇਕ ਹਫ਼ਤੇ ਬਾਅਦ ਤਿਆਗੇ ਪ੍ਰਾਣ

06/07/2022 4:23:27 PM

ਜੈਤੋ (ਜਿੰਦਲ) : ਜੈਤੋ ਦੇ ਵਸਨੀਕ ਧੀਰਜ ਗਰਗ ਦੇ ਪਿਤਾ ਛੋਟੂ ਰਾਮ ਗਰਗ ਦੀ ਮੌਤ ਅਚਾਨਕ 27ਮਈ (ਸ਼ਨੀਵਾਰ) ਨੂੰ ਹੋ ਗਈ ਸੀ। ਇਸ ਦੌਰਾਨ ਆਪਣੇ ਪਤੀ ਦੀ ਮੌਤ ਦਾ ਸਦਮਾ ਸਹਿਣ ਨਾ ਕਰਦੀ ਹੋਈ ਉਸਦੀ ਪਤਨੀ ਪ੍ਰੀਤੀ ਗਰਗ ਨੇ ਪਤੀ ਦੀ ਮੌਤ ਤੋਂ ਇਕ ਹਫਤੇ ਬਾਅਦ ਹੀ 4 ਜੂਨ (ਸ਼ਨੀਵਾਰ) ਨੂੰ ਪ੍ਰਾਣ ਤਿਆਗ ਦਿੱਤੇ।

ਆਖਿਰ ਅੱਜ ਦੋਵਾਂ ਪਤੀ-ਪਤਨੀ ਦੀ ਆਤਮਿਕ ਸ਼ਾਂਤੀ ਲਈ ਗਰੁੜ ਪੂਰਨ ਦੇ ਪਾਠ ਦਾ ਭੋਗ ਕਾਲੂ ਰਾਮ ਦੀ ਬਗੀਚੀ ਜੈਤੋ ਵਿਖੇ ਪਾ ਦਿੱਤਾ ਗਿਆ ਹੈ। ਇਸ ਤਰ੍ਹਾਂ ਅਚਾਨਕ ਦੋ ਮੌਤਾਂ ਹੋਣ ਤੋਂ ਬਾਅਦ ਜਿੱਥੇ ਪਰਿਵਾਰ ਸਦਮੇ ਵਿਚ ਹੈ, ਉਥੇ ਹੀ ਇਲਾਕੇ ਭਰ ਵਿਚ ਵੀ ਸੋਗ ਦੀ ਲਹਿਰ ਹੈ।


Gurminder Singh

Content Editor

Related News