ਠੱਗ ਹੋਏ ਹਾਈ-ਫਾਈ, ਨੈੱਟ ਬੈਕਿੰਗ ਦੀ ਆੜ ''ਚ ਮਾਰੀ ਠੱਗੀ

Saturday, Jan 18, 2020 - 04:33 PM (IST)

ਠੱਗ ਹੋਏ ਹਾਈ-ਫਾਈ, ਨੈੱਟ ਬੈਕਿੰਗ ਦੀ ਆੜ ''ਚ ਮਾਰੀ ਠੱਗੀ

ਗਿੱਦੜਬਾਹਾ (ਸੰਧਿਆ): ਹਰ ਦਿਨ ਧੋਖਾਧੜੀ ਅਤੇ ਠੱਗੀ ਕਰਨ ਦੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਇਨਸਾਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਅਜਿਹਾ ਹੀ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸਨੀ ਟੈਲੀਕਾਮ ਨਾਂ ਦੇ ਇਕ ਮੋਬਾਇਲ ਵਿਕਰੇਤਾ ਦੀ ਦੁਕਾਨ ਤੋਂ ਸ਼ਾਤਿਰ ਠੱਗਾਂ ਵਲੋਂ 28,000 ਰੁਪਏ ਦਾ ਇਕ ਮੋਬਾਇਲ ਫੋਨ ਖਰੀਦਣ ਅਤੇ ਮੋਬਾਇਲ ਇੰਟਰਨੈੱਟ ਦੇ ਜ਼ਰੀਏ ਪੈਸੇ ਦੇਣ ਦੀ ਆੜ 'ਚ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਠੱਗਾਂ ਦੇ ਇਸ ਅਨੋਖੇ ਮਾਮਲੇ 'ਤੇ ਬੋਲਦੇ ਹੋਏ ਦੁਕਾਨਦਾਰ ਸਾਗਰ ਕੁਮਾਰ ਨੇ ਦੱਸਿਆ ਕਿ ਉਹ ਹਰ ਮੋਬਾਇਲ ਵੇਚਣ ਤੋਂ ਪਹਿਲਾਂ ਉਸ ਮੋਬਾਇਕ 'ਚ ਸਿਮ ਪਾ ਕੇ ਐਕਟਿਵ ਕਰਦੇ ਹਨ, ਜਿਸ 'ਤੇ ਲੋੜ ਪੈਣ 'ਤੇ ਗ੍ਰਾਹਕ ਨੂੰ ਟਰੈਕ ਕੀਤਾ ਜਾ ਸਕਦਾ ਹੈ ਪਰ ਇਸ ਵਿਅਕਤੀ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਸੀ ਇਸ ਲਈ ਠੱਗ ਨੇ ਇਸ ਫੋਨ ਨੂੰ ਆਪਣੀ ਭੈਣ ਨੂੰ ਗਿਫਟ ਕਰਨ ਦਾ ਕਹਿ ਕੇ ਫੋਨ ਐਕਟੀਵੇਟ ਨਹੀਂ ਕਰਵਾਇਆ, ਜਿਸ ਕਾਰਨ ਹੁਣ ਉਨ੍ਹਾਂ ਨੂੰ ਫੋਨ ਦੀ ਲੋਕੇਸ਼ਨ ਨਹੀਂ ਮਿਲ ਰਹੀ। ਨਾਲ ਹੀ ਗ੍ਰਾਹਕ ਬਣ ਕੇ ਆਏ ਠੱਗਾਂ ਬਾਰੇ ਦੁਕਾਨਦਾਰ ਨੇ ਦੱਸਿਆ ਕਿ ਮੋਬਾਇਲ ਬਣਾਉਣ ਵਾਲੀ ਕੰਪਨੀ ਦੇ ਪੰਜਾਬ ਦੇ ਸਾਰੇ ਡੀਲਰਾਂ ਦਾ ਇਕ ਗਰੁੱਪ ਬਣਿਆ ਹੋਇਆ ਹੈ, ਜਿਸ ਤੋਂ ਪਤਾ ਚੱਲਿਆ ਹੈ ਕਿ ਇਸ ਠੱਗ ਨੇ ਇਸ ਤਰੀਕੇ ਨਾਲ ਸੰਗਰੂਰ 'ਚ ਵੀ ਮੋਬਾਇਲ ਵਿਕਰੇਤਾ ਨਾਲ ਠੱਗੀ ਮਾਰੀ ਹੈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News