ਮੈਡੀਕਲ ਹਸਪਤਾਲ ਦੇ ICU ਵਿਭਾਗ ’ਚ ਲੱਗੀ ਅੱਗ, ਮਰੀਜ਼ਾਂ ਨੂੰ ਦੂਜੇ ਵਾਰਡ ’ਚ ਕੀਤਾ ਤਬਦੀਲ

Wednesday, Aug 24, 2022 - 04:26 PM (IST)

ਮੈਡੀਕਲ ਹਸਪਤਾਲ ਦੇ ICU ਵਿਭਾਗ ’ਚ ਲੱਗੀ ਅੱਗ, ਮਰੀਜ਼ਾਂ ਨੂੰ ਦੂਜੇ ਵਾਰਡ ’ਚ ਕੀਤਾ ਤਬਦੀਲ

ਫਰੀਦਕੋਟ (ਰਾਜਨ) : ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਆਈ.ਸੀ.ਯੂ. 'ਚ ਬਿਜਲੀ ਦੀਆਂ ਤਾਰਾਂ ਦੇ ਸ਼ਾਰਟ ਸਰਕਟ ਨਾਲ ਅਚਾਨਕ ਸਪਾਰਕਿੰਗ ਹੋਣ ਨਾਲ ਅੱਗ ਲੱਗਣ ਦੀ ਸੂਰਤ 'ਚ ਇਸ ਵਾਰਡ ਵਿਚ ਦਾਖ਼ਲ ਮਰੀਜ਼ਾਂ 'ਚ ਸਹਿਮ ਦਾ ਮਾਹੌਲ ਬਣ ਗਿਆ।
ਹਸਪਤਾਲ ਦੇ ਅਮਲੇ ਵਲੋਂ ਵਿਖਾਈ ਗਈ ਚੁਸਤੀ ਸਦਕਾ ਇਸ ਵਾਰਡ ਦੇ ਸਾਰੇ ਹੀ ਮਰੀਜ਼ਾਂ ਨੂੰ ਸੁਰੱਖਿਅਤ ਰੂਪ 'ਚ ਦੂਸਰੇ ਆਈ.ਸੀ.ਯੂ 'ਚ ਤਬਦੀਲ ਕਰ ਕੇ ਥੋੜ੍ਹੀ ਦੇਰ ਬਾਅਦ ਹੀ ਸਥਿਤੀ ’ਤੇ ਕਾਬੂ ਪਾ ਲਿਆ ਗਿਆ।

ਇਹ ਵੀ ਪੜ੍ਹੋ : ਬੇਟੀ ਦਾ ਸਰੀਰਿਕ ਸ਼ੋਸ਼ਣ ਕਰਵਾਉਣ ਵਾਲੀ ਮਾਂ ਨੂੰ 10 ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜ਼ੁਰਮਾਨਾ

ਇਸਦੀ ਪੁਸ਼ਟੀ ਕਰਦਿਆਂ ਡਾਕਟਰ ਸੁਲੇਖ ਮਿੱਤਲ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਇਹ ਹਾਦਸਾ ਵਾਪਰਿਆ ਪਰ ਇਸ ਦੀ ਖ਼ਬਰ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜ ਗਏ। ਉਨ੍ਹਾਂ ਦੱਸਿਆ ਕਿ ਵਾਰਡ 'ਚ ਧੂਆਂ ਜ਼ਿਆਦਾ ਹੋਣ ਕਾਰਨ ਮਰੀਜ਼ ਘਬਰਾ ਗਏ ਸਨ ਪਰ ਹੁਣ ਸਥਿਤੀ ਕੰਟਰੋਲ ਹੇਠ ਹੈ। ਉਨ੍ਹਾਂ ਦੱਸਿਆ ਕਿ ਜਿਸ ਵੇਲੇ ਇਹ ਹਾਦਸਾ ਵਾਪਰਿਆ ਇਸ ਵਾਰਡ ਦੇ ਸਾਰੇ ਹੀ ਮਰੀਜ਼ਾਂ ਨੂੰ ਦੂਸਰੇ ਆਈ.ਸੀ.ਯੂ. ਵਾਰਡ ’ਚ ਸੁਰੱਖਿਅਤ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਹੁਣ ਸਥਿਤੀ ਬਿਲਕੁਲ ਨਾਰਮਲ ਹੈ।


author

Anuradha

Content Editor

Related News