ਬਹਿਬਲ ਕਲਾਂ ਵਿਖੇ ਚੱਲ ਰਹੇ ਇਨਸਾਫ਼ ਮੋਰਚੇ ''ਚ ਇੱਕ ਵਾਰ ਫਿਰ ਹੋਇਆ ਸੰਗਤ ਦਾ ਵੱਡਾ ਇਕੱਠ

08/16/2022 6:13:27 PM

ਫ਼ਰੀਦਕੋਟ (ਜਗਤਾਰ ਦੁਸਾਂਝ) : ਬੇਅਦਬੀ ਮਾਮਲੇ, ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਨੂੰ ਲੈ ਕੇ ਲਾਗਾਤਰ ਇਨਸਾਫ਼ ਦੀ ਮੰਗ ਕਰ ਰਹੇ ਪੀੜਤ ਪਰਿਵਾਰਾਂ ਵੱਲੋਂ ਬਹਿਬਲ ਕਲਾਂ ਵਿਖੇ ਪਿਛਲੇ ਸੱਤ ਮਹੀਨਿਆਂ ਤੋਂ ਇਨਸਾਫ਼ ਮੋਰਚਾ ਲਗਾਇਆ ਹੋਇਆ ਹੈ।

ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਵਿਧਾਨ ਸਭਾ ਦੇ ਸਪੀਕਰ ਕੁਲਾਤਰ ਸੰਧਵਾਂ ਵੱਲੋਂ ਇਨਸਾਫ਼ ਮੋਰਚਾ 'ਚ ਪੁਹੰਚ ਕੇ ਛੇ ਮਹੀਨੇ ਦਾ ਸਮਾਂ ਮੰਗਿਆ ਸੀ ਪਰ ਸੰਗਤ ਵੱਲੋਂ ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸੰਗਤ ਦੇ ਇਕੱਠ 'ਚ ਸਰਕਾਰ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਸਰਕਾਰ ਕਿਸੇ ਨਤੀਜੇ 'ਤੇ ਪੁੱਜੇ ਪਰ ਇਨ੍ਹਾਂ 15 ਦਿਨਾਂ ਅੰਦਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੋਰਚੇ 'ਚ ਨਹੀਂ ਪੁੱਜਾ, ਜਿਸ ਤੋਂ ਬਾਅਦ ਬਹਿਬਲ ਵਿਖੇ ਅੱਜ ਫਿਰ ਸਿੱਖ ਜਥੇਬੰਦੀਆਂ ਦਾ ਇਕੱਠ ਕੀਤਾ ਗਿਆ ਅਤੇ ਅਗਲੇ ਸੰਘਰਸ਼ ਲਈ ਵਿਚਾਰ ਵਟਾਂਦਰੇ ਕਰਨ ਤੋਂ ਬਾਅਦ ਇੱਕ ਸਤੰਬਰ ਨੂੰ ਸੰਗਤ ਦਾ ਵੱਡਾ ਇਕੱਠ ਕਰ ਕੇ ਪ੍ਰਕਾਸ਼ ਦਿਹਾੜਾ ਮਨਾਉਣ ਦਾ ਫ਼ੈਸਲਾ ਲਿਆ ਗਿਆ ਅਤੇ ਸਰਕਾਰ ਵਿਰੁੱਧ ਇਨਸਾਫ਼ ਦੀ ਮੰਗ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ।

PunjabKesari

ਅੱਜ ਦੇ ਇਕੱਠ 'ਚ ਸਰਕਾਰ ਵੱਲੋਂ ਕੋਈ ਨੁਮਾਇੰਦਾ ਨਹੀਂ ਹਾਜ਼ਰ ਰਿਹਾ ਪਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਤੋਂ ਬਿਨਾਂ ਕਾਂਗਰਸੀ ਆਗੁ ਸੁਖਪਾਲ ਖਹਿਰਾ ਆਪਣੇ ਸਾਥੀਆਂ ਨਾਲ ਪੁੱਜੇ ਜਿਨ੍ਹਾਂ ਵੱਲੋਂ ਮੋਰਚੇ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਵਾਅਦਾ ਕੀਤਾ। ਉਥੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਆਪਣੀ ਹਾਜ਼ਰੀ ਸਰਕਾਰੀ ਨੁਮਾਇੰਦੇ ਦੇ ਤੌਰ 'ਤੇ ਨਹੀਂ ਬਲਕਿ ਇੱਕ ਸਿੱਖ ਹੋਣ ਦੇ ਨਾ 'ਤੇ ਲਵਾਈ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਕੰਮ ਬਾਖੂਬੀ ਕਰ ਰਹੀ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Anuradha

Content Editor

Related News