ਹੈਰੋਇਨ ਸਮੇਤ ਇਕ ਪੁਲਸ ਅੜਿੱਕੇ

Thursday, Aug 13, 2026 - 05:52 PM (IST)

ਹੈਰੋਇਨ ਸਮੇਤ ਇਕ ਪੁਲਸ ਅੜਿੱਕੇ

ਕੋਟਕਪੂਰਾ (ਨਰਿੰਦਰ) : ਜ਼ਿਲਾ ਪੁਲਸ ਮੁਖੀ ਗੁਰਬੰਸ ਸਿੰਘ ਵੱਲੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ’ਤੇ ਥਾਣਾ ਸਦਰ ਪੁਲਸ ਕੋਟਕਪੂਰਾ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਸ ਕੋਟਕਪੂਰਾ ਦੇ ਸਹਾਇਕ ਥਾਣੇਦਾਰ ਕਰਤਾਰ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਐੱਨ. ਐੱਚ. -54 ਤੋਂ ਲਿੰਕ ਰੋਡ ਰਾਹੀਂ ਕੋਠੇ ਦਰਜੀਆਂ ਵਾਲੇ ਪਿੰਡ ਢਿੱਲਵਾਂ ਕਲਾਂ ਪੁੱਜੇ ਤਾਂ ਸਾਹਮਣੇ ਤੋਂ ਆਉਂਦੇ ਇਕ ਨੌਜਵਾਨ ਦੀ ਸ਼ੱਕ ਦੇ ਆਧਾਰ ’ਤੇ ਲਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ 5.98 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧ ’ਚ ਥਾਣਾ ਸਦਰ ਪੁਲਸ ਕੋਟਕਪੂਰਾ ਵਿਖੇ ਉਕਤ ਵਿਅਕਤੀ ਗੁਰਭਿੰਦਰ ਸਿੰਘ ਵਾਸੀ ਸੰਧੂ ਪੱਤੀ ਪੰਜਗਰਾਈ ਕਲਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਗਈ।


author

Gurminder Singh

Content Editor

Related News