ਫ਼ੌਜ ਦੀ ਭਰਤੀ ਲਈ ਚੁਣੇ ਗਏ ਸਾਦਿਕ ਦੇ 15 ਵਿਦਿਆਰਥੀ

05/24/2023 3:51:45 PM

ਸਾਦਿਕ (ਪਰਮਜੀਤ) : ਸਾਦਿਕ ਇਲਾਕੇ ਦੇ ਨੌਜਵਾਨ ਵਿਦਿਆਰਥੀ, ਜੋ ਫੌਜ ਦੀ ਭਰਤੀ ਲਈ ਤਿਆਰੀ ਕਰ ਰਹੇ ਸਨ, ਜਿਨ੍ਹਾਂ ਵਿੱਚੋਂ 15 ਨੌਜਵਾਨ ਵਿਦਿਆਰਥੀ ਭਰਤੀ ਲਈ ਚੁਣੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕਸੈਸ ਅਕੈਡਮੀ ਦੇ ਇੰਚਾਰਜ ਨੇ ਦੱਸਿਆ ਕਿ ਆਰਮੀ ਦੀ ਭਰਤੀ ਲਈ ਤਿਆਰੀ ਕਰਵਾਈ ਜਾ ਰਹੀ ਸੀ।

ਇਹ ਵੀ ਪੜ੍ਹੋ- ਨਵੀਂ ਸੰਸਦ ਦੇ ਉਦਘਾਟਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਲਖ਼ੀ ਭਰਿਆ ਟਵੀਟ

ਬੀਤੇ ਦਿਨੀਂ ਆਏ ਆਰਮੀ ਜੀ. ਡੀ.  ਬੈੱਚ ਦੇ ਆਏ ਨਤੀਜੇ ਵਿੱਚੋਂ ਲਵਦੀਪ ਸਿੰਘ ਅਰਸ਼, ਬੁੱਧ ਸਿੰਘ ਕਾਉਣੀ, ਗੁਰਦਿੱਤ ਸਿੰਘ ਕਾਉਣੀ, ਲਵਜੋਤ ਸਿੰਘ ਝੋਕ ਸਰਕਾਰੀ, ਮਨਦੀਪ ਸਿੰਘ ਪਿੰਡੀ ਬਲੋਚਾਂ, ਲਾਭਜੀਤ ਸਿੰਘ ਮਾਨੀ ਸਿੰਘ ਵਾਲਾ, ਰਮਨਦੀਪ ਸਿੰਘ ਸਾਦਿਕ, ਕੁਲਦੀਪ ਸਿੰਘ ਕਾਉਣੀ, ਹਰਮਨ ਸਿੰਘ ਕਾਨਿਆਂਵਾਲੀ, ਸਾਜਨ ਸਿੰਘ ਅਹਿਲ, ਸਮਸ਼ੇਰ ਸਿੰਘ ਘੁੱਦੂਵਾਲਾ, ਕਰਨਬੀਰ ਸਿੰਘ ਅਰਾਈਆਂਵਾਲਾ, ਅਮ੍ਰਿਤਪਾਲ ਸਿੰਘ, ਗੁਰਪ੍ਰਸ਼ਾਦ ਸਿੰਘ ਕਾਨਿਆਂਵਾਲੀ ਤੇ ਲਵਪ੍ਰੀਤ ਸਿੰਘ ਘੁਗਿਆਣਾ ਪਾਸ ਹੋ ਗਏ ਜਦਕਿ ਮਨਦੀਪ ਸਿੰਘ ਦੀਪ ਸਿੰਘ ਵਾਲਾ ਪੀ. ਐੱਸ ਟੈਟ ਲਈ ਪਾਸ ਹੋ ਗਿਆ। ਇਸ ਤੋਂ ਇਲਾਵਾ ਸਕਸੈਸ ਅਕੈਡਮੀ ਦੇ ਇੰਚਾਰਜ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਲਈ ਚੁਣੇ ਜਾਣ 'ਤੇ ਵਧਾਈ ਦਿੱਤੀ।

ਇਹ ਵੀ ਪੜ੍ਹੋ-  ਹੁਣ ਆਇਆ ਸਵਾਦ! ਫ੍ਰੀ ਗੋਲ-ਗੱਪੇ ਖਾ ਕੇ ਭੱਜਿਆ ਪੰਜਾਬ ਪੁਲਸ ਦਾ ਮੁਲਾਜ਼ਮ, 20 ਰੁਪਏ ਕਰਕੇ ਲਾਈਨ ਹਾਜ਼ਰ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News