ਛੋਟੇ-ਛੋਟੇ ਇੰਸੀਡੈਂਟ ਤੋਂ ਲੈ ਕੇ ਲੈਂਗਵੇਜ ਤਕ ਕੋਈ ਪ੍ਰੇਸ਼ਾਨੀ ਨਹੀਂ ਆਈ : ਕਪਿਲ ਸ਼ਰਮਾ

03/14/2023 12:48:22 PM

ਸਾਰਿਆਂ ਨੂੰ ਹਸਾਉਣ ਅਤੇ ਗੁਦਗੁਦਾਉਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਇਸ ਵਾਰ ਇਕ ਸੀਰੀਅਸ ਫ਼ਿਲਮ ਦੇ ਨਾਲ ਪਰਦੇ ’ਤੇ ਆ ਰਹੇ ਹਨ। ਡਾਇਰੈਕਟਰ ਨੰਦਿਤਾ ਦਾਸ ਦੀ ਫ਼ਿਲਮ ‘ਜ਼ਵਿਗਾਟੋ’ ਵਿਚ ਕਪਿਲ ਇਕ ਡਿਲੀਵਰੀ ਬੁਆਏ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਇਸ ਫ਼ਿਲਮ ਵਿਚ ਇਹ ਦਿਖਾਇਆ ਗਿਆ ਹੈ ਕਿ ਲੋਕਾਂ ਦੀ ਸਹੂਲਤ ਲਈ ਸ਼ੁਰੂ ਹੋਈ ਆਨਲਾਈਨ ਫੂਡ ਡਿਲੀਵਰੀ ਦੀ ਸਹੂਲਤ ਇਸ ਪ੍ਰੋਫੈਸ਼ਨ ਦੇ ਲੋਕਾਂ ਲਈ ਕਿਸ ਤਰ੍ਹਾਂ ਇਕ ਚੁਣੌਤੀ ਅਤੇ ਜੱਦੋਜਹਿਦ ਬਣ ਗਈ ਹੈ। ਇਹ ਫਿਲਮ 17 ਮਾਰਚ, 2023 ਨੂੰ ਸਿਨੇਮਾਘਰਾਂ ਵਿਚ ਦਸਤਕ ਦੇਣ ਨੂੰ ਤਿਆਰ ਹੈ। ‘ਜ਼ਵਿਗਾਟੋ’ ਵਿਚ ਕਪਿਲ ਸ਼ਰਮਾ ਤੋਂ ਇਲਾਵਾ ਸ਼ਹਾਨਾ ਗੋਸਵਾਮੀ ਅਤੇ ਤੁਸ਼ਾਰ ਆਚਾਰਿਆ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਹੈ। ਫ਼ਿਲਮ ਦੇ ਲੀਡ ਐਕਟਰਜ਼ ਕਪਿਲ ਸ਼ਰਮਾ, ਸ਼ਹਾਨਾ ਗੋਸਵਾਮੀ ਅਤੇ ਡਾਇਰੈਕਟਰ ਨੰਦਿਤਾ ਦਾਸ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਸ/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

ਕਪਿਲ ਸ਼ਰਮਾ:
ਤੁਹਾਡੇ ਨਾਲ ਸ਼ੂਟ ’ਤੇ ਕਦੇ ਅਜਿਹਾ ਹੋਇਆ ਕਿ ਤੁਸੀਂ ਸੀਰੀਅਸ ਡਾਇਲਾਗ ਨੂੰ ਥੋੜ੍ਹਾ ਹਾਸੇ-ਮਜ਼ਾਕ ਦੇ ਨਾਲ ਬੋਲ ਦਿੱਤਾ ਹੋਵੇ?

ਹਾਂ, ਕਦੇ-ਕਦੇ, ਡਾਇਲਾਗ ਦੇ ਵਿਚ ਇਕ-ਅੱਧੀ ਲਾਈਨ ਆ ਜਾਂਦੀ ਸੀ ਤਾਂ ਮੈਂ ਕਹਿੰਦਾ ਸੀ ਕਿ ਇੰਝ ਬੋਲ ਦੇਵਾਂ ਤਾਂ ਨੰਦਿਤਾ ਕਹਿੰਦੇ ਸਨ ਨੋ। ਤੁਸੀ ਇੱਥੇ ਕਪਿਲ ਸ਼ਰਮਾ ਨਹੀਂ ਮਾਨਸ ਹੋ। ਮੈਂ ਸਮਝ ਗਿਆ ਕਿ ਨੰਦਿਤਾ ਤਾਂ ਹਿੱਲਣ ਵਾਲੀ ਨਹੀਂ ਸਕ੍ਰਿਪਟ ਤੋਂ, ਤਾਂ ਜੋ ਵੀ ਡਾਇਲਾਗ ਹੁੰਦੇ ਸਨ, ਮੈਂ ਉਸ ਵਿਚ ਖੁਦ ਹੀ ਪੰਚ ਸੋਚ ਕੇ ਹੱਸਣ ਲੱਗਦਾ ਸੀ ਅਤੇ ਆਪਣੇ ਮਨ ਨੂੰ ਸ਼ਾਂਤ ਕਰ ਲੈਂਦਾ ਸੀ।

ਟਰੇਲਰ ਅਤੇ ਫ਼ਿਲਮ ਦੇ ਪੋਸਟਰ ਵਿਚ ਤੁਸੀਂ ਬਿਲਕੁਲ ਸੀਰੀਅਸ ਨਜ਼ਰ ਆ ਰਹੇ ਹੋ, ਇਸ ਕਿਰਦਾਰ ਲਈ ਤਿਆਰ ਹੋਣ ਵਿਚ ਤੁਹਾਨੂੰ ਕਿੰਨਾ ਸਮਾਂ ਲੱਗਾ?
ਕਈ ਲੋਕ ਜੋ ਸਿਰਫ਼ ਮੈਨੂੰ ਟੀ.ਵੀ. ’ਤੇ ਦੇਖ ਕੇ ਹੀ ਜਾਣਦੇ ਅਤੇ ਪਛਾਣਦੇ ਹਨ। ਉਨ੍ਹਾਂ ਨੂੰ ਲੱਗਦਾ ਹੋਵੇਗਾ ਕਿ ਇਹ ਕਿਰਦਾਰ ਨਿਭਾਉਣਾ ਕਪਿਲ ਲਈ ਕਾਫ਼ੀ ਮੁਸ਼ਕਿਲ ਹੋਵੇਗਾ ਪਰ ਮੈਂ ਸੱਚ ਦੱਸਾਂ ਕਿ ਤਾਂ ਨੰਦਿਤਾ ਮੈਮ ਜੋ ਸਾਡੀ ਕੈਪਟਨ ਹਨ, ਉਨ੍ਹਾਂ ਨੂੰ ਸਭ ਪਤਾ ਹੈ ਕਿ ਇਸ ਆਦਮੀ ਤੋਂ ਮੈਨੂੰ ਕੀ ਚੀਜ਼ ਕਢਵਾਉਣੀ ਹੈ। ਛੋਟੇ-ਛੋਟੇ ਇੰਸੀਡੈਂਟ ਤੋਂ ਲੈ ਕੇ ਲੈਂਗਵੇਜ ਤਕ ਮੈਨੂੰ ਅਜਿਹੀ ਕੋਈ ਖਾਸ ਮੁਸ਼ਕਿਲ ਨਹੀਂ ਹੋਈ।

ਇਸ ਤੋਂ ਪਹਿਲਾਂ ਵੀ ਤੁਹਾਨੂੰ ਕਈ ਫਿਲਮਾਂ ਆਫ਼ਰ ਹੋ ਚੁੱਕੀਆਂ ਹੋਣਗੀਆਂ ਪਰ ਤੁਸੀਂ ਇਸ ਫ਼ਿਲਮ ਨੂੰ ਹੀ ਕਿਉਂ ਚੁਣਿਆ?
ਇਸ ਫ਼ਿਲਮ ਨੂੰ ਚੁਣਨ ਦਾ ਪਹਿਲਾ ਕਾਰਨ ਤਾਂ ਨੰਦਿਤਾ ਦਾਸ ਹੀ ਹਨ। ਨੰਦਿਤਾ ਆਪਣੀ ਫ਼ਿਲਮਾਂ ਨੂੰ ਗੰਭੀਰਤਾ ਨਾਲ ਬਣਾਉਂਦੇ ਹਨ ਅਤੇ ਕੰਮ ਦੇ ਪ੍ਰਤੀ ਜਨੂਨੀ ਹਨ। ਮੇਰਾ ਮੋਟਿਵ ਕਲੀਅਰ ਹੈ ਕਿ ਜੋ ਚੀਜ਼ ਦਿਲ ਨੂੰ ਚੰਗੀ ਲੱਗੇਗੀ, ਉਹ ਹੀ ਕਰਾਂਗਾ। ਇਸ ਸਾਲ ਮੇਰੀ ਕਾਮੇਡੀ ਫ਼ਿਲਮ ਵੀ ਆ ਰਹੀ ਹੈ।

ਕਪਿਲ ਸ਼ਰਮਾ ਬਣਨ ਲਈ ਸਾਡੇ ਦਰਸ਼ਕਾਂ ਨੂੰ ਕੁੱਝ ਸੀਕਰੇਟ ਦੱਸੋ?
ਮੇਰਾ ਸ਼ੁਰੂ ਤੋਂ ਹੀ ਰਿਹਾ ਹੈ ਕਿ ਕੋਈ ਵੀ ਕੰਮ ਕਰੋ ਦਿਲੋਂ ਕਰੋ। ਮੇਰੀਆਂ ਜੋ ਵੀ ਗੱਲਾਂ ਨਿਕਲਦੀਆਂ ਹਨ, ਸਭ ਦਿਲੋਂ ਕਨੈਕਟ ਹੁੰਦੀਆਂ ਹਨ। ਮੈਂ ਕਦੇ ਆਪਣੇ ਕੰਮ ਲਈ ਕੋਈ ਪਲਾਨਿੰਗ ਨਹੀਂ ਕੀਤੀ... ਸੱਚ ਕਹਾਂ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਕਾਮੇਡੀ ਕਰਾਂਗਾ। ਮੈਂ ਸ਼ੁਕਰਗੁਜਾਰ ਹਾਂ ਉੱਪਰ ਵਾਲੇ ਦਾ, ਕਿ ਫੈਨਜ਼ ਇੰਨਾ ਪਿਆਰ ਕਰਦੇ ਹਨ।

ਨੰਦਿਤਾ ਦਾਸ

ਸੈੱਟ ’ਤੇ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਸੀ, ਕਿਉਂਕਿ ਕਪਿਲ ਹਾਸੇ-ਮਜ਼ਾਕ ਵਾਲੇ ਵਿਅਕਤੀ ਅਤੇ ‘ਜ਼ਵਿਗਾਟੋ’ ਫਿਲਮ ਇੰਨੇ ਸੀਰੀਅਸ ਟਾਪਿਕ ’ਤੇ ਹੈ?
ਸੈੱਟ ’ਤੇ ਅਸੀ ਲੋਕ ਕੰਮ ਵੀ ਕਰਦੇ ਹਾਂ ਅਤੇ ਹਾਸਾ ਮਜ਼ਾਕ ਵੀ। ਅਸੀ ਸਾਰੇ ਲੋਕ ਇਕ-ਦੂਜੇ ਨਾਲ ਕਈ ਅਤੇ ਮੁੱਦਿਆਂ ’ਤੇ ਵੀ ਗੱਲ ਕਰਦੇ ਹਾਂ। ਸੈੱਟ ’ਤੇ ਕਾਫ਼ੀ ਚੰਗਾ ਮਾਹੌਲ ਰਹਿੰਦਾ ਸੀ। ਜਿਵੇਂ ਕਪਿਲ ਦੇ ਸ਼ੋਅ ਬਾਰੇ ਹੀ ਗੱਲ ਕਰੀਏ ਤਾਂ ਆਨਸਕਰੀਨ ਤੁਹਾਨੂੰ ਕਾਮੇਡੀ ਨਜ਼ਰ ਆ ਰਹੀ ਹੁੰਦੀ ਹੈ ਪਰ ਸੈੱਟ ਦੇ ਪਿੱਛੇ ਕਾਫ਼ੀ ਸੀਰੀਅਸ ਤਰੀਕੇ ਨਾਲ ਕੰਮ ਹੁੰਦਾ ਹੈ। ਇਸ ਫ਼ਿਲਮ ਵਿਚ ਸਿਰਫ਼ ਸੀਰੀਅਸਨੈੱਸ ਨਹੀਂ ਹੈ, ਇਸ ਵਿਚ ਸਿਚੁਏਸ਼ਨ ਤੋਂ ਹਿਊਮਰ ਬਣਦਾ ਹੈ।

ਤੁਹਾਡੀ ਕਹਾਣੀ ਬਾਕੀ ਫ਼ਿਲਮਾਂ ਦੀ ਸਟੋਰੀਜ਼ ਤੋਂ ਕਾਫ਼ੀ ਵੱਖ ਹੁੰਦੀ ਹੈ, ਤਾਂ ਇਕ ਫ਼ਿਲਮਮੇਕਰ ਦੇ ਤੌਰ ’ਤੇ ਤੁਹਾਨੂੰ ਕੀ ਚੀਜ਼ਾਂ ਅਟਰੈਕਟ ਕਰਦੀਆਂ ਹਨ?
ਜੋ ਵੀ ਸਾਡੇ ਇਰਦ-ਗਿਰਦ ਹੋ ਰਿਹਾ ਹੈ ਅਤੇ ਜਿਸ ਨੂੰ ਦੇਖ ਕੇ ਤੁਹਾਡੇ ਅੰਦਰ ਡਿਸਕੰਫਰਟ ਪੈਦਾ ਹੋਣ ਲੱਗਦਾ ਹੈ। ਇਹ ਸੋਚ ਕੇ ਕਿ ਅਸੀਂ ਲੋਕ ਕਿੰਨੇ ਸਵਾਰਥੀ ਹੋ ਗਏ ਹਾਂ ਅਤੇ ਆਪਣੀ ਜ਼ਿੰਦਗੀ ਵਿਚ ਇੰਨੇ ਮਸ਼ਗੂਲ ਹੋ ਗਏ ਕਿ ਸਾਰੀਆਂ ਚੀਜ਼ਾਂ ਸਾਨੂੰ ਦਿਖਾਈ ਹੀ ਨਹੀਂ ਦਿੰਦੀਆਂ। ਲੋਕ ਹੌਲੀ-ਹੌਲੀ ਸਾਡੀ ਜਿੰਦਗੀ ਤੋਂ, ਸਾਡੇ ਪੇਪਰਜ਼ ਤੋਂ, ਸਾਡੇ ਟੈਲੀਵਿਜ਼ਨ ਤੋਂ, ਫ਼ਿਲਮ ਤੋਂ ਗਾਇਬ ਹੋ ਰਹੇ ਹਨ। ਇਨ੍ਹਾਂ ਲੋਕਾਂ ’ਤੇ ਅਸੀਂ ਦੁਬਾਰਾ ਕਿਵੇਂ ਫੋਕਸ ਲਿਆਈਏ, ਇਹੀ ਮੇਰਾ ਮੋਟਿਵ ਹੈ, ਤਾਂ ਕਿ ਅਸੀਂ ਲੋਕ ਵੀ ਥੋੜਾ ਸੈਂਸਟਿਵ ਹੋ ਜਾਈਏ। ਜਿਵੇਂ ਮੈਨੂੰ ਕੱਲ੍ਹ ਕਿਸੇ ਨੇ ਪੁੱਛਿਆ ਕਿ ਕੀ ਆਮ ਆਦਮੀ ਇਹ ਫ਼ਿਲਮ ਵੇਖ ਸਕੇਗਾ, ਤਾਂ ਮੈਂ ਕਿਹਾ ਕਿ ਤੁਸੀਂ ਉਨ੍ਹਾਂ ਦੀ ਚਿੰਤਾ ਨਾ ਕਰੋ, ਉਹ ਤਾਂ ਇਸ ਸਭ ਤੋਂ ਗੁਜ਼ਰ ਰਹੇ ਹਨ।

ਇਕ ਨਿਰਦੇਸ਼ਕ ਦੇ ਤੌਰ ’ਤੇ ਤੁਹਾਨੂੰ ਅੱਜ ਦਾ ਦੌਰ ਕਿਵੇਂ ਲੱਗਦਾ ਹੈ?
ਇਕ ਤਰ੍ਹਾਂ ਨਾਲ ਦੇਖੀਏ ਤਾਂ ਫ਼ਿਲਮ ਇੰਡਸਟਰੀ ਵਿਚ ਕਾਫ਼ੀ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਸਿਰਫ਼ ਕੁੱਝ ਹੱਥਾਂ ਵਿਚ ਰਹਿਣ ਵਾਲਾ ਪ੍ਰੋਸੈੱਸ ਅੱਜ ਯੰਗ ਜਨਰੇਸ਼ਨ ਦੇ ਹੱਥਾਂ ਵਿਚ ਵੀ ਜਾ ਰਿਹਾ ਹੈ। ਨਵੇਂ-ਨਵੇਂ ਡਾਇਰੈਕਟਰਜ਼ ਆ ਰਹੇ ਹਨ। ਯੰਗ-ਯੰਗ ਐਕਟਰਜ਼ ਆ ਰਹੇ ਹਨ, ਜਿਨ੍ਹਾਂ ਨੂੰ ਸ਼ਾਇਦ ਪਹਿਲਾਂ ਇੰਨੇ ਰੋਲ ਨਹੀਂ ਮਿਲ ਰਹੇ ਸਨ। ਉਥੇ ਹੀ ਲਾਈਨ ਤੋਂ ਹਟ ਕੇ ਕਰਨਾ ਚਾਹੁੰਦੇ ਹਨ ਤਾਂ ਤੁਹਾਨੂੰ ਸਟ੍ਰਗਲ ਤਾਂ ਕਰਨਾ ਹੋਵੇਗਾ।

ਸ਼ਹਾਨਾ ਗੋਸਵਾਮੀ

ਪ੍ਰਤਿਮਾ ਦੇ ਕਿਰਦਾਰ ਵਿਚ ਢਲਣ ਅਤੇ ਕਪਿਲ ਦੇ ਨਾਲ ਸੈੱਟ ’ਤੇ ਬਾਂਡਿੰਗ ਬਣਾਉਣ ਵਿਚ ਤੁਹਾਨੂੰ ਕਿੰਨਾ ਸਮਾਂ ਲੱਗਾ?
ਪਹਿਲੀ ਵਾਰ ਜਦੋਂ ਅਸੀਂ ਨੰਦਿਤਾ ਦੇ ਘਰ ਮਿਲੇ ਤਾਂ ਉਥੇ ਹੀ ਸਾਡੇ ਵਿਚ ਇਕ ਕੰਫਰਟ ਜ਼ੋਨ ਬਣ ਗਿਆ ਸੀ। ਇਸ ਤੋਂ ਬਾਅਦ ਬਤੌਰ ਐਕਟਰ ਤੁਹਾਡੇ ਵਿਚ ਜੋ ਹੈਲਦੀ ਨਰਵਸਨੈੱਸ ਹੁੰਦੀ ਹੈ ਉਹ ਸ਼ੁਰੂ ਦੇ ਕੁੱਝ ਦਿਨਾਂ ਵਿਚ ਹੀ ਦੇਖਣ ਨੂੰ ਮਿਲਦੀ ਹੈ ਫਿਰ ਹੌਲੀ-ਹੌਲੀ ਸਭ ਕੁੱਝ ਨਾਰਮਲ ਹੋ ਜਾਂਦਾ ਹੈ। ਉਥੇ ਹੀ ਸੈੱਟ ’ਤੇ ਪਹਿਲੇ ਦਿਨ ਤੋਂ ਹੀ ਸਾਡੀ ਕੈਮਿਸਟਰੀ ਸੈੱਟ ਹੋ ਗਈ ਸੀ। ਕਪਿਲ ਦੇ ਨਾਲ ਕੰਮ ਕਰਕੇ ਕਾਫ਼ੀ ਸਿੱਖਣ ਨੂੰ ਮਿਲਿਆ।

ਅੱਜ ਦੇ ਸਮੇਂ ਵਿਚ ਇਕ ਫ਼ਿਲਮ ਦਾ ਰੀਜਨਲ ਲੱਗਣਾ ਕਿੰਨਾ ਜ਼ਰੂਰੀ ਹੈ?
ਮੇਰੇ ਹਿਸਾਬ ਨਾਲ ਇਹ ਹਮੇਸ਼ਾ ਤੋਂ ਹੀ ਇਕ ਖਾਸ ਜ਼ਰੂਰਤ ਰਹੀ ਹੈ। ਸਿਨੇਮਾ ਇਕ ਅਜਿਹਾ ਆਰਟ ਹੈ, ਜਿਸ ਵਿਚ ਹਰ ਤਰ੍ਹਾਂ ਨਾਲ ਟਾਪਿਕ ਅਤੇ ਸ਼ੇਡਸ ਮੌਜੂਦ ਹਨ। ਮੈਨੂੰ ਨਹੀਂ ਲੱਗਦਾ ਕਿ ਇਸ ਵਿਚ ਕੋਈ ਵੀ ਪੁਰਾਣੀ ਧਾਰਨਾ ਕੰਮ ਕਰਦੀ ਹੈ ਜਿਵੇਂ ਲੋਕ ਬੋਲਦੇ ਹਨ ਕਿ ਕਪਿਲ ਸ਼ਰਮਾ ਸਿਰਫ਼ ਕਾਮੇਡੀ ਕਰਦੇ ਹਨ। ਨਹੀਂ, ਅਜਿਹਾ ਨਹੀਂ ਹੈ, ਇਸ ਵਿਚ ਸਾਨੂੰ ਬਹੁਤ ਸਾਰੀ ਚੀਜ਼ਾਂ ਚਾਹੀਦੀਆਂ ਹੁੰਦੀਆਂ ਹਨ, ਜੋ ਤੁਹਾਨੂੰ ਆਪਣੇ ਕਿਰਦਾਰ ਵਿਚ ਢਲਣ ਲਈ ਜ਼ਰੂਰੀ ਹੁੰਦੀਆਂ ਹਨ। ਕਦੇ-ਕਦੇ ਸਾਡੇ ਦੌਰ ਵਿਚ ਰੀਅਲ ਕਹਾਣੀਆਂ ਘੱਟ ਹੋਣ ਲੱਗਦੀਆਂ ਹਨ, ਫਿਰ ਉਸ ਦਾ ਇਕ ਵਹਾਅ ਵਧਣ ਲੱਗਦਾ ਹੈ। ਇਸ ਦੇ ਨਾਲ ਹੀ ਅਸੀਂ ਉਮੀਦ ਕਰ ਰਹੇ ਹਾਂ ਕਿ ਜੋ ਵਹਾਅ ਅੱਜ ਘੱਟ ਹੋ ਗਿਆ, ਉਹ ਥੋੜ੍ਹਾ ਜਿਹਾ ਹੋਰ ਆਉਣ ਲੱਗੇ। ਮੈਨੂੰ ਇਹ ਵੀ ਲੱਗਦਾ ਹੈ ਕਿ ਚੰਗੀ ਮਸਾਲਾ ਫ਼ਿਲਮ ਅਜੇ ਨਹੀਂ ਬਣ ਰਹੀਆਂ, ਜਿਸ ਵਿਚ ਡਾਂਸ, ਡਰਾਮਾ, ਇਮੋਸ਼ਨ ਸਭ ਕੁੱਝ ਦੇਖਣ ਨੂੰ ਮਿਲਦਾ ਹੈ।
 


sunita

Content Editor

Related News