ਜ਼ੀ ਪੰਜਾਬੀ ਦੇ ਵਿਲੱਖਣ ਪਰਿਵਾਰਕ ਨਾਟਕ ‘ਛੋਟੀ ਜੇਠਾਣੀ’ ਦੇ ਕਲਾਕਾਰਾਂ ਨਾਲ ਜਾਣ ਪਛਾਣ

06/09/2021 2:54:50 PM

ਚੰਡੀਗੜ੍ਹ (ਬਿਊਰੋ)– ਜ਼ੀ ਪੰਜਾਬੀ ਯਕੀਨੀ ਰੂਪ ਨਾਲ ਜਾਣਦਾ ਹੈ ਕਿ ਆਪਣੇ ਦਰਸ਼ਕਾਂ ਤੇ ਪ੍ਰਸ਼ੰਸਕਾਂ ਨਾਲ ਕਿਵੇਂ ਜੁੜੇ ਰਹਿਣਾ ਹੈ। ਜ਼ੀ ਪੰਜਾਬੀ ਆਪਣਾ ਨਵਾਂ ਸ਼ੋਅ ‘ਛੋਟੀ ਜੇਠਾਣੀ’ ਪੇਸ਼ ਕਰ ਰਿਹਾ ਹੈ, ਜੋ 14 ਜੂਨ, 2021 ਨੂੰ ਪ੍ਰੀਮੀਅਰ ਹੋਣ ਜਾ ਰਿਹਾ ਹੈ ਤੇ ਹਰ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

ਸ਼ੋਅ ਦੇ ਨਿਰਮਾਤਾਵਾਂ ਨੇ ਸ਼ੋਅ ਦੀ ਪਹਿਲੀ ਝਲਕ ਪੇਸ਼ ਕਰਕੇ ਦਰਸ਼ਕਾਂ ’ਚ ਹਲਚਲ ਪੈਦਾ ਕਰ ਦਿੱਤੀ ਹੈ। ਸ਼ੋਅ ‘ਛੋਟੀ ਜੇਠਾਣੀ’ ਵਿਲੱਖਣ ਬਣਨ ਜਾ ਰਿਹਾ ਹੈ ਕਿਉਂਕਿ ਇਸ ਵਾਰ ਕਹਾਣੀ ਦਰਾਣੀ-ਜੇਠਾਣੀ ਦੇ ਮਰੋੜਵੇਂ ਸਬੰਧਾਂ ਦੀ ਹੈ, ਜੋ ਦਰਸ਼ਕਾਂ ਨੂੰ ਉਨ੍ਹਾਂ ਦੇ ਟੈਲੀਵਿਜ਼ਨ ਸੈੱਟਾਂ ਨਾਲ ਜੋੜ ਕੇ ਰੱਖੇਗੀ।

ਇਹ ਖ਼ਬਰ ਵੀ ਪੜ੍ਹੋ : ਦੇਖੋ ਅਫਸਾਨਾ ਖ਼ਾਨ ਦੀਆਂ ਪੁਰਾਣੀਆਂ ਤਸਵੀਰਾਂ, ਗਾਇਕੀ ਸਫਰ ਦੌਰਾਨ ਲੁੱਕ ’ਚ ਆਇਆ ਇੰਨਾ ਬਦਲਾਅ

ਸ਼ੋਅ ’ਚ ਜ਼ੀ ਪੰਜਾਬੀ ਦਾ ਨਵਾਂ ਚਿਹਰਾ ਸੀਰਤ ਕਪੂਰ ਹੋਵੇਗਾ, ਜੋ ਉਸ ਦਾ ਪਹਿਲਾ ਨਾਟਕ ਹੋਵੇਗਾ। ਨਾਟਕ ’ਚ ਗੁਰਜੀਤ ਸਿੰਘ ਚੰਨੀ, ਮਨਦੀਪ ਕੌਰ ਨਾਲ ਦਿਖਾਈ ਦੇਵੇਗਾ। ‘ਛੋਟੀ ਜਠਾਣੀ’ ਟੀ. ਵੀ. ਸੀਰੀਅਲ ਦੀ ਮੇਲ ਲੀਡ ਗੁਰਜੀਤ ਸਿੰਘ ਚੰਨੀ ਹੈ, ਜਿਸ ਨੇ ਹਾਲ ਹੀ ’ਚ ਆਪਣੇ ਸਫਲ ਸ਼ੋਅ ‘ਤੂੰ ਪਤੰਗ ਮੈਂ ਡੋਰ’ ਨੂੰ ਵਿਦਾਈ ਦਿੱਤੀ ਤੇ ਉਦੋਂ ਤੋਂ ਉਹ ਨਿਰਮਾਤਾਵਾਂ ਦੀ ਪਸੰਦ ਬਣ ਗਿਆ ਹੈ।

ਅਦਾਕਾਰਾ ਮਨਦੀਪ ਕੌਰ (ਅਜੋਨੀ ਸਿੱਧੂ) ਸੀਰੀਅਲ ’ਚ ਇਕ ਮੁੱਖ ਕਿਰਦਾਰ ਦੇ ਰੂਪ ’ਚ ਦਿਖਾਈ ਦੇਵੇਗੀ। ਮਨਦੀਪ ਸ਼ੁਰੂ ਤੋਂ ਹੀ ਜ਼ੀ ਨਾਲ ਜੁੜੀ ਰਹੀ ਹੈ ਤੇ ਜ਼ੀ ਪੰਜਾਬੀ ਦੇ ਮਸ਼ਹੂਰ ਤੇ ਪਿਆਰੇ ਚਿਹਰਿਆਂ ’ਚੋਂ ਇਕ ਹੈ। ਮਨਦੀਪ ਨੂੰ ਆਖਰੀ ਵਾਰ ਜ਼ੀ ਪੰਜਾਬੀ ਦੇ ਸ਼ੋਅ ‘ਹੀਰ ਰਾਂਝਾ’ ’ਚ ਦੇਖਿਆ ਗਿਆ ਸੀ, ਜਿਥੇ ਉਸ ਦੇ ਕਿਰਦਾਰ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ।

ਸੀਰਤ ਕਪੂਰ (ਸਾਵਿਤਰੀ ਕੌਰ ਬਾਜਵਾ) ਚੈਨਲ ਦਾ ਨਵਾਂ ਚਿਹਰਾ ਬਣਨ ਜਾ ਰਹੀ ਹੈ, ਜੋ ਜ਼ੀ ਪੰਜਾਬੀ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News