ਯੁਵਰਾਜ ਹੰਸ ਨੇ ਸਾਂਝੀ ਕੀਤੀ ਨੰਨ੍ਹੀ ਧੀ ਰਾਣੀ ਦੀ ਪਹਿਲੀ ਝਲਕ, ਮਿਜ਼ਰਾਬ ਯੁਵਰਾਜ ਹੰਸ ਰੱਖਿਆ ਨਾਂ

Tuesday, Sep 19, 2023 - 10:38 AM (IST)

ਯੁਵਰਾਜ ਹੰਸ ਨੇ ਸਾਂਝੀ ਕੀਤੀ ਨੰਨ੍ਹੀ ਧੀ ਰਾਣੀ ਦੀ ਪਹਿਲੀ ਝਲਕ, ਮਿਜ਼ਰਾਬ ਯੁਵਰਾਜ ਹੰਸ ਰੱਖਿਆ ਨਾਂ

ਜਲੰਧਰ (ਬਿਊਰੋ) - ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ ਇਕ ਵਾਰ ਫਿਰ ਤੋਂ ਦਾਦਾ ਬਣ ਗਏ ਹਨ। ਜੀ ਹਾਂ, ਹੰਸ ਰਾਜ ਹੰਸ ਦੇ ਛੋਟੇ ਪੁੱਤਰ, ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਨੇ ਨੰਨ੍ਹੀ ਧੀ ਨੂੰ ਜਨਮ ਦਿੱਤਾ ਹੈ। ਇਸ ਸਬੰਧੀ ਇਕ ਵੀਡੀਓ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ ਸੀ, ''ਰਿਦੂ ਕੀ ਦੀਦੀ ਆ ਗਈ। ਬਲੈਸਡ ਵਿਦ ਏ ਬੇਬੀ ਗਰਲ। ਥੈਂਕ ਯੂ ਬਾਬਾ ਜੀ, ਥੈਂਕ ਯੂ ਮਾਨਸੀ ਇਸ ਬੇਸ਼ਕੀਮਤੀ ਤੋਹਫੇ ਲਈ।''

ਹਾਲ ਹੀ 'ਚ ਯੁਵਰਾਜ ਹੰਸ ਨੇ ਹੁਣ ਆਪਣੀ ਧੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਧੀ ਦੇ ਨਾਂ ਦਾ ਖੁਲਾਸਾ ਵੀ ਕੀਤਾ ਹੈ। ਯੁਵਰਾਜ ਤੇ ਮਾਨਸੀ ਸ਼ਰਮਾ ਨੇ ਆਪਣੀ ਪਿਆਰੀ ਧੀ ਰਾਣੀ ਦਾ ਨਾਂ ‘ਮਿਜ਼ਰਾਬ ਯੁਵਰਾਜ ਹੰਸ’ਰੱਖਿਆ ਹੈ। ਯੁਵਰਾਜ ਹੰਸ ਵਲੋਂ ਸਾਂਝੀ ਕੀਤੀ ਗਈ ਤਸਵੀਰ 'ਚ ਬੱਚੀ ਦਾ ਚਿਹਰਾ ਨਹੀਂ ਨਜ਼ਰ ਆ ਰਿਹਾ ਪਰ ਇਸ ਤਸਵੀਰ ‘ਚ ਉਨ੍ਹਾਂ ਦੀ ਧੀ ਦਾ ਪੈਰ ਜ਼ਰੂਰ ਨਜ਼ਰ ਆ ਰਿਹਾ ਹੈ। 

PunjabKesari

ਦੱਸ ਦਈਏ ਕਿ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਇਕ ਪੁੱਤਰ ਵੀ ਹੈ, ਜਿਸ ਦਾ ਨਾਂ ਰੇਦਾਨ ਹੈ। ਮਾਨਸੀ ਨੇ ਰੇਦਾਨ ਨੂੰ 12 ਮਈ 2020 'ਚ ਲਾਕਡਾਊਨ ਦੌਰਾਨ ਜਨਮ ਦਿੱਤਾ ਸੀ। ਨੰਨ੍ਹੀ ਪਰੀ ਆਉਣ ਕਾਰਨ ਪੂਰਾ ਹੰਸ ਪਰਿਵਾਰ ਪੱਬਾਂ ਭਾਰ ਹੈ ਅਤੇ ਧੀ ਦੇ ਆਉਣ ਦੀ ਖੁਸ਼ੀ ਮਨਾ ਰਿਹਾ ਹੈ। ਯੁਵਰਾਜ ਹੰਸ ਰਾਜ ਗਾਇਕ ਹੰਸ ਰਾਜ ਹੰਸ ਦੇ ਛੋਟਾ ਪੁੱਤ ਹੈ। ਮਾਨਸੀ ਸ਼ਰਮਾ ਤੇ ਯੁਵਰਾਜ ਨੇ ਕੁਝ ਸਾਲ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ। ਯੁਵਰਾਜ ਹੰਸ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। 

PunjabKesari

ਦੱਸਣਯੋਗ ਹੈ ਕਿ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੀ ਜੋੜੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ 'ਚੋਂ ਇੱਕ ਹੈ। ਦੋਵੇਂ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਮਾਨਸੀ ਸ਼ਰਮਾ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਕਈ ਟੀ. ਵੀ. ਸੀਰੀਅਲਜ਼ 'ਚ ਵੀ ਕੰਮ ਕਰ ਚੁੱਕੀ ਹੈ। ਮਾਨਸੀ ਸ਼ਰਮਾ ਨੂੰ ਟੀ. ਵੀ. ਸੀਰੀਅਲ 'ਛੋਟੀ ਸਰਦਾਰਨੀ' 'ਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਆਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News