ਯੁਵਰਾਜ ਹੰਸ ਦੇ ਜਨਮਦਿਨ ਮੌਕੇ ਪਤਨੀ ਮਾਨਸੀ ਸ਼ਰਮਾ ਨੇ ਪਾਈ ਬੇਹੱਦ ਪਿਆਰੀ ਪੋਸਟ, ਤੁਸੀਂ ਵੀ ਦੇਖੋ
Sunday, Jun 13, 2021 - 02:35 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਦਾ ਅੱਜ ਜਨਮਦਿਨ ਹੈ। ਯੁਵਰਾਜ ਹੰਸ ਦਾ ਜਨਮ 13 ਜੂਨ, 1987 ਨੂੰ ਜਲੰਧਰ ਵਿਖੇ ਹੋਇਆ। ਅੱਜ ਯੁਵਰਾਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ।
ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਤੇ ਬਾਕੀ ਕਲਾਕਾਰ ਪੋਸਟਾਂ ਸਾਂਝੀਆਂ ਕਰਕੇ ਯੁਵਰਾਜ ਹੰਸ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਅਜਿਹੇ ’ਚ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਨੇ ਵੀ ਇਕ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਲਾਈਫ ਪਾਰਟਨਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਮਾਨਸੀ ਸ਼ਰਮਾ ਨੇ ਲਿਖਿਆ ਹੈ ਕਿ- ‘ਹੈਪੀ ਵਾਲਾ ਬਰਥਡੇ ਪਤੀ ਯੁਵਰਾਜ ਹੰਸ। ਤੁਹਾਡਾ ਇਸ ਸਭ ਲਈ ਧੰਨਵਾਦ। ਤੁਹਾਡਾ ਧੰਨਵਾਦ ਰੇਦਾਨ ਲਈ। ਪ੍ਰਮਾਤਮਾ ਤੁਹਾਨੂੰ ਹਰ ਖੁਸ਼ੀਆਂ ਤੇ ਸਫਲਤਾ ਦੇਵੇ।’
ਇਸ ਦੇ ਨਾਲ ਮਾਨਸੀ ਨੇ ਬਹੁਤ ਹੀ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਯੁਵਰਾਜ ਹੰਸ ਤੇ ਰੇਦਾਨ ਵੀ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਵੀ ਕੁਮੈਂਟਸ ਕਰਕੇ ਯੁਵਰਾਜ ਹੰਸ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
ਦੱਸ ਦੇਈਏ ਕਿ ਟੀ. ਵੀ. ਜਗਤ ਦੀ ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਪਿਛਲੇ ਸਾਲ ਮਾਤਾ-ਪਿਤਾ ਬਣੇ ਹਨ। ਦੋਵੇਂ ਅਕਸਰ ਹੀ ਆਪਣੇ ਬੇਟੇ ਰੇਦਾਨ ਨਾਲ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।