ਯੁਵਰਾਜ ਹੰਸ ਲੈ ਕੇ ਆ ਰਹੇ ਨੇ ‘ਸੂਟ’, ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ

Friday, Jun 25, 2021 - 04:28 PM (IST)

ਯੁਵਰਾਜ ਹੰਸ ਲੈ ਕੇ ਆ ਰਹੇ ਨੇ ‘ਸੂਟ’, ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਯੁਵਰਾਜ ਹੰਸ ਆਪਣੇ ਪਰਿਵਾਰ ਨਾਲ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਪਤਨੀ ਮਾਨਸੀ ਤੇ ਬੇਟੇ ਰਿਧਾਨ ਨਾਲ ਕਿਊਟ ਪਲ ਲੋਕਾਂ ਵਲੋਂ ਬੇਹੱਦ ਪਸੰਦ ਕੀਤੇ ਜਾਂਦੇ ਹਨ।

ਉਥੇ ਹਾਲ ਹੀ ’ਚ ਯੁਵਰਾਜ ਨੇ ਆਪਣੇ ਆਗਾਮੀ ਪ੍ਰਾਜੈਕਟ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ। ਯੁਵਰਾਜ ਹੰਸ ਜਲਦ ਹੀ ਪੰਜਾਬੀ ਗੀਤ ‘ਸੂਟ’ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Yuvraaj Hans (@yuvrajhansofficial)

ਦੱਸ ਦੇਈਏ ਕਿ ਯੁਵਰਾਜ ਹੰਸ ਦਾ ਇਹ ਗੀਤ ਟੀ-ਸੀਰੀਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਵੇਗਾ ਤੇ ਇਹ ਟੀ-ਸੀਰੀਜ਼ ਦੀ ਹੀ ਪੇਸ਼ਕਸ਼ ਹੈ। ਗੀਤ ਦੇ ਬੋਲ ਦਲਜੀਤ ਚਿੱਟੀ ਨੇ ਲਿਖੇ ਹਨ ਤੇ ਮਿਊਜ਼ਿਕ ਸਿਲਵਰ ਕੋਇਨ ਨੇ ਦਿੱਤਾ ਹੈ।

ਗੀਤ ਦੀ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਵਲੋਂ ਬਣਾਈ ਗਈ ਹੈ। ਗੀਤ ਦੇ ਪੋਸਟਰ ’ਚ ਮਾਡਲ ਅਵੀਰਾ ਸਿੰਘ ਵੀ ਨਜ਼ਰ ਆ ਰਹੀ ਹੈ। ਗੀਤ ਇਸੇ ਮਹੀਨੇ ਦੀ 30 ਤਾਰੀਖ਼ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News