30YEARSOFAKSHAYKUMAR: ਫ਼ਿਲਮ ਨਿਰਦੇਸ਼ਕਾਂ ਨੇ ਕੀਤੀ ਤਾਰੀਫ਼

Sunday, May 29, 2022 - 04:51 PM (IST)

30YEARSOFAKSHAYKUMAR: ਫ਼ਿਲਮ ਨਿਰਦੇਸ਼ਕਾਂ ਨੇ ਕੀਤੀ ਤਾਰੀਫ਼

ਨਵੀਂ ਦਿੱਲੀ: ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ ਨੇ ਹਿੰਦੀ ਸਿਨੇਮਾਂ ’ਚ 30 ਸਾਲਾਂ ਦਾ ਲੰਬਾ ਸਫ਼ਰ ਤੈਅ ਕਰ ਲਿਆ ਹੈ। ਸਾਲ ਦਰ ਸਾਲ ਅਕਸ਼ੈ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ ਸ਼ਾਨਦਾਰ ਕਾਮੇਡੀ ਅਤੇ ਖ਼ਤਰਨਾਕ ਐਕਸ਼ਨ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਅੱਜ ਦੀ ਤਾਰੀਖ਼ ’ਚ ਉਸ ਦਾ ਨਾਂ ਇੰਡਸਟਰੀ ’ਤੇ ਗੂੰਜਦਾ ਹੈ। ਬਾਲੀਵੁੱਡ ਦਾ ਹਰ ਨਿਰਦੇਸ਼ਕ ਅਤੇ ਨਿਰਮਾਤਾ ਉਸ ਨਾਲ ਕੰਮ ਕਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ: 'ਭੂਲ ਭੁਲਾਇਆ 2' ਨੇ ਤੋੜੇ ਸਾਰੇ ਰਿਕਾਰਡ, ਭੂਸ਼ਣ ਕੁਮਾਰ ਤੇ ਕਾਰਤਿਕ ਆਰੀਅਨ ਨੇ ਬਣਾਈ ਹੈਟ੍ਰਿਕ

ਬਾਲੀਵੁੱਡ ਦੇ ਵੱਡੇ ਫ਼ਿਲਮ ਨਿਰਮਾਤਾਵਾਂ ਨੇ ਅਕਸ਼ੈ ਕੁਮਾਰ ਦੇ 30 ਸਾਲ ਪੂਰੇ ਹੋਣ ਦੇ ਜਸ਼ਨ ਮਨਾਇਆ ਹੈ। ਉੱਥੇ ਹੀ ਇਕ ਦੌਰ ਅਜਿਹਾ ਵੀ ਸੀ ਜਦੋਂ ਅਕਸ਼ੈ ਨੇ ਆਪਣੇ ਪ੍ਰੋਫ਼ੈਸ਼ਨਲ ਲਾਈਫ਼ ’ਚ ਕਈ ਉਤਰਾਅ-ਚੜਾਅ ਦੇਖੇ ਸਨ। ਉਨ੍ਹਾਂ ਦੀ ਕਈ ਫ਼ਿਲਮਾਂ ਬਾਕਸ ਆਫ਼ਿਸ ’ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀਆਂ ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮਨੀ ਅਤੇ ਨਾ ਹੀ ਕਦੇ ਰੁੱਕੇ।

PunjabKesari

ਤੁਹਾਨੂੰ ਦੱਸ ਦੇਈਏ ਕਿ ਅਕਸ਼ੈ ਕੁਮਾਰ ਬਾਲੀਵੁੱਡ ਇੰਡਸਟਰੀ ਦੇ ਇਕੱਲੇ ਅਜਿਹੇ ਅਦਾਕਾਰ ਹਨ ਜੋ ਲਗਾਤਾਰ ਕੰਮ ਕਰਦੇ ਰਹੇ। ਇਸ ਦੇ ਨਾਲ ਅਕਸ਼ੈ ਕੁਮਾਰ ਦਾ ਨਾਂ ਬਾਲੀਵੁੱਡ ਦੇ ਮਸ਼ਹੂਰ ਅਮੀਰ ਅਦਾਕਾਰਾਂ ਦੀ ਸੂਚੀ ’ਚ ਸ਼ਾਮਲ ਹੈ। ਇਸ ਦੇ ਨਾਲ ਹੀ ਬਾਲੀਵੁੱਡ ਦੇ ਵੱਡੇ ਫ਼ਿਲਮ ਨਿਰਮਾਤਵਾਂ ਨੇ ਅਕਸ਼ੈ ਦੇ ਬਾਲੀਵੁੱਡ ’ਚ 30 ਸਾਲ ਪੂਰੇ ਹੋਣ  ਦਾ ਜਸ਼ਨ ਮਨਾਇਆ ਹੈ।

ਇਹ ਵੀ ਪੜ੍ਹੋ: ਆਲੀਆ ਭੱਟ ਨੇ ਲੱਦਾਖ ਸੜਕ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ, ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਦਰਅਸਲ ਵਾਈ.ਆਰ.ਐੱਫ਼. ਨੇ ਯੂਟਿਊਬ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਅਤੇ ਅਦਾਕਾਰ ਦੇ 30 ਸਾਲਾਂ ਦਾ ਜਸ਼ਨ ਮਨਾਇਆ ਹੈ। ਵੀਡੀਓ ’ਚ ਕਰਨ ਜੌਹਰ , ਸਾਜਿਦ ਨਾਡੀਆਵਾਲਾ, ਆਨੰਦ ਐੱਲ ਰਾਏ ਵਰਗੇ ਵੱਡੇ ਡਾਇਰੈਕਟਰਸ ਉਨ੍ਹਾਂ ਦੀ ਤਾਰੀਫ਼ ਕਰਦੇ ਦਿਖਾਈ ਦਿੱਤੇ ਹਨ। ਇਨ੍ਹਾਂ ਹੀ ਨਹੀਂ ਡਾਇਰੈਕਟਰਸ ਨੇ ਅਕਸ਼ੈ ਦੀ ਨਵੀਂ ਆਉਣ ਵਾਲੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੇ ਬਾਰੇ ਵੀ ਚਰਚਾ ਕੀਤੀ ਹੈ।


author

Anuradha

Content Editor

Related News