5ਵੇਂ ਬੱਚੇ ਦੇ ਪਿਤਾ ਬਣਨ ਵਾਲੇ ਹਨ ਯੂਟਿਊਬਰ ਅਰਮਾਨ ਮਲਿਕ! ਜਾਣੋ ਕ੍ਰਿਤਿਕਾ ਜਾਂ ਪਾਇਲ ਕੋਣ ਹੈ ਪ੍ਰੈਗਨੈਂਟ

Monday, May 19, 2025 - 11:16 AM (IST)

5ਵੇਂ ਬੱਚੇ ਦੇ ਪਿਤਾ ਬਣਨ ਵਾਲੇ ਹਨ ਯੂਟਿਊਬਰ ਅਰਮਾਨ ਮਲਿਕ! ਜਾਣੋ ਕ੍ਰਿਤਿਕਾ ਜਾਂ ਪਾਇਲ ਕੋਣ ਹੈ ਪ੍ਰੈਗਨੈਂਟ

ਐਂਟਰਟੇਨਮੈਂਟ ਡੈਸਕ- ਕੀ ਯੂਟਿਊਬਰ ਅਰਮਾਨ ਮਲਿਕ ਸੱਚ-ਮੁੱਚ 5ਵੇਂ ਬੱਚੇ ਦੇ ਪਿਤਾ ਬਣਨ ਵਾਲੇ ਹਨ?  ਦਰਅਸਲ ਅਰਮਾਨ ਮਲਿਕ ਦੀ ਪਤਨੀ ਕ੍ਰਿਤਿਕਾ ਨੂੰ ਆਪਣੇ ਇਕ ਲੇਟੈਸਟ ਬਲੌਗ ਵਿਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਸ਼ਾਇਦ ਉਹ ਫਿਰ ਤੋਂ ਪ੍ਰੈਗਨੈਂਟ ਹੈ। ਤੁਹਾਨੂੰ ਦੱਸ ਦੇਈਏ ਕਿ  ਯੂਟਿਊਬਰ ਅਰਮਾਨ ਮਲਿਕ ਆਪਣੇ 2 ਵਿਆਹਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਅਰਮਾਨ ਮਲਿਕ ਦੀਆਂ 2 ਪਤਨੀਆਂ ਹਨ- ਕ੍ਰਿਤਿਕਾ ਅਤੇ ਪਾਇਲ ਅਤੇ ਉਨ੍ਹਾਂ ਦੇ 4 ਬੱਚੇ ਵੀ ਹਨ ਅਤੇ ਸਾਰੇ ਇਕੋ ਘਰ ਵਿਚ ਰਹਿੰਦੇ ਹਨ। ਪਾਇਲ ਮਲਿਕ 3 ਬੱਚਿਆਂ ਦੀ ਮਾਂ ਹੈ ਜਦਕਿ ਕ੍ਰਿਤਿਕਾ 1 ਬੱਚੇ ਦੀ ਮਾਂ ਹੈ। 

ਇਹ ਵੀ ਪੜ੍ਹੋ: ਵੱਡੀ ਖਬਰ ; ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਮਸ਼ਹੂਰ ਅਦਾਕਾਰਾ ਗ੍ਰਿਫਤਾਰ

ਕ੍ਰਿਤਿਕਾ ਨੂੰ ਬਲੌਗ ਵਿਚ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਸ ਨੂੰ ਅਜਿਹਾ ਲੱਗ ਰਿਹਾ ਹੈ ਕਿ ਘਰ ਵਿਚ ਨੰਨ੍ਹਾ ਮਿਹਮਾਨ ਆਉਣ ਵਾਲਾ ਹੈ। ਇਸ ਮਗਰੋਂ ਕ੍ਰਿਤਿਕਾ ਨੇ ਪ੍ਰੈਗਨੈਂਸੀ ਟੈਸਟ ਕੀਤਾ, ਜੋ ਕਿ ਪਾਜ਼ੇਟਿਵ ਆਇਆ। ਇਹ ਵੇਖਣ ਮਗਰੋਂ ਕ੍ਰਿਤਿਕਾ ਬੋਲੀ, ਦੋਸਤੋਂ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਫਿਰ ਤੋਂ ਪ੍ਰੈਗਨੈਂਟ ਹਾਂ। ਕ੍ਰਿਤਿਕਾ ਦੀ ਪ੍ਰੈਗਨੈਂਸੀ ਦੀ ਗੱਲ ਸੁਣ ਕੇ ਉਨ੍ਹਾਂ ਦੇ ਬੱਚਿਆਂ ਦੀ ਨੈਨੀ ਲਕਸ਼ਯ ਵੀ ਖੁਸ਼ ਹੋ ਜਾਂਦੀ ਹੈ ਅਤੇ ਸਾਰਿਆਂ ਨੂੰ ਖੁਸ਼ਖਬਰੀ ਦੇਣ ਬਾਰੇ ਕਹਿੰਦੀ ਹੈ, ਜਿਸ 'ਤੇ ਕ੍ਰਿਤਿਕਾ ਕਹਿੰਦੀ ਹੈ ਕਿ ਪਰਿਵਾਰ ਵਾਲਿਆਂ ਨਾਲ ਪਰੈਂਕ ਕਰਦੇ ਹਾਂ ਅਤੇ ਕਹਿੰਦੇ ਹਾਂ ਕਿ ਲਕਸ਼ਯ ਪ੍ਰੈਗਨੈਂਟ ਹੈ। ਲਕਸ਼ਯ ਦੀ ਪ੍ਰੈਗਨੈਂਸੀ ਦੀ ਖਬਰ ਸੁਣ ਕੇ ਪਾਇਲ ਕਾਫੀ ਗੁੱਸਾ ਹੋ ਜਾਂਦੀ ਹੈ, ਕਿਉਂਕਿ ਉਸ ਦਾ ਅਜੇ ਵਿਆਹ ਨਹੀਂ ਹੋਇਆ ਹੈ। ਪਰ ਅਰਮਾਨ ਕਹਿੰਦੇ ਹਨ ਕਿ ਲਕਸ਼ਯ ਬਾਲਗ ਹੈ ਅਤੇ ਆਪਣਾ ਫੈਸਲਾ ਖੁਦ ਲੈ ਸਕਦੀ ਹੈ। ਹਾਲਾਂਕਿ ਕ੍ਰਿਤਿਕਾ ਨੇ ਬਲੌਗ ਵਿਚ ਇਹ ਖੁਲਾਸਾ ਨਹੀਂ ਕੀਤਾ ਕਿ ਉਹ ਸੱਚ ਵਿਚ ਪ੍ਰੈਗਨੈਂਟ ਹੈ ਜਾਂ ਫਿਰ ਕੋਈ ਪਰੈਂਕ ਕਰ ਰਹੀ ਹੈ। ਜੇਕਰ ਕ੍ਰਿਤਿਕਾ ਸੱਚ ਵਿਚ ਪ੍ਰੈਗਨੈਂਟ ਹੈ ਤਾਂ ਇਹ ਉਨ੍ਹਾਂ ਦਾ ਦੂਜਾ ਬੱਚਾ ਹੋਵੇਗਾ ਪਰ ਅਰਮਾਨ ਮਲਿਕ ਦਾ 5ਵਾਂ ਬੱਚਾ ਹੋਵੇਗਾ। 

ਇਹ ਵੀ ਪੜ੍ਹੋ: ਕਮਲ ਹਾਸਨ ਦਾ ਆਪਣੇ ਤੋਂ 28 ਸਾਲ ਛੋਟੀ Actress ਨਾਲ ਕਿਸਿੰਗ ਸੀਨ ਵਾਇਰਲ,'ਠੱਗਲਾਈਫ' ਦਾ ਟ੍ਰੇਲਰ ਦੇਖ ਭੜਕੇ ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News