ਅਮਿਤਾਭ ਦੇ ਬੰਗਲੇ ਬਾਹਰ ਹੋਈ ਝੜਪ, 3 ਲੋਕਾਂ ਨੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ
Monday, Jul 06, 2020 - 03:37 PM (IST)
![ਅਮਿਤਾਭ ਦੇ ਬੰਗਲੇ ਬਾਹਰ ਹੋਈ ਝੜਪ, 3 ਲੋਕਾਂ ਨੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ](https://static.jagbani.com/multimedia/2020_7image_15_37_245217492ipiccy-collage.jpg)
ਮੁੰਬਈ (ਬਿਊਰੋ) — ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਪ੍ਰਸ਼ੰਸਕ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਹਨ। ਅੱਜ ਵੀ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਹਜ਼ਾਰਾਂ ਪ੍ਰਸ਼ੰਸਕ ਉਨ੍ਹਾਂ ਦੇ ਘਰ 'ਜਲਸਾ' ਦੇ ਬਾਹਰ ਘੰਟਿਆਂ ਤੱਕ ਖੜ੍ਹੇ ਰਹਿੰਦੇ ਹਨ। ਅਜਿਹਾ ਹੀ ਇੱਕ ਪ੍ਰਸ਼ੰਸਕ ਅਮਿਤਾਭ ਨੂੰ ਮਿਲਣ ਉਨ੍ਹਾਂ ਦੇ ਬੰਗਲੇ ਦੇ ਬਾਹਰ 5 ਦਿਨਾਂ ਤੋਂ ਬੈਠਾ ਹੋਇਆ ਸੀ ਪਰ ਐਤਵਾਰ ਨੂੰ ਤਿੰਨ ਲੋਕਾਂ ਨੇ ਉਸ 'ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਹੁਣ ਉਸ ਦਾ ਇਲਾਜ ਕਪੂਰ ਹਸਪਤਾਲ 'ਚ ਚੱਲ ਰਿਹਾ ਹੈ। ਇਸ ਮਾਮਲੇ 'ਚ ਜੁਹੂ ਪੁਲਸ ਨੇ ਤਿੰਨਾਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ 'ਚ ਜੁੱਟ ਚੁੱਕੀ ਹੈ।
ਪੀੜਤ ਵਲੋਂ ਦਰਜ ਕਰਵਾਈ ਗਈ ਪੁਲਸ ਸ਼ਿਕਾਇਤ ਮੁਤਾਬਕ, 35 ਸਾਲ ਅਕੀਲ ਰਫੀਕ ਅਹਿਮਦ ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦਾ ਨਿਵਾਸੀ ਹੈ। ਅਕੀਲ ਅਮਿਤਾਭ ਬੱਚਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਅਕੀਲ 30 ਜੂਨ ਨੂੰ ਆਪਣੇ ਪਰਿਵਾਰ ਨੂੰ ਬਿਨਾਂ ਦੱਸੇ ਅਮਿਤਾਭ ਨੂੰ ਮਿਲਣ ਮੁੰਬਈ ਆ ਗਿਆ। 5 ਦਿਨਾਂ ਤੋਂ ਉਹ ਅਮਿਤਾਭ ਦੇ ਬੰਗਲੇ ਦੇ ਬਾਹਰ ਇਸੇ ਉਮੀਦ 'ਚ ਬੈਠਿਆ ਹੋਇਆ ਸੀ ਕਿ ਕਦੇ ਤਾਂ ਉਹ ਅਮਿਤਾਭ ਨੂੰ ਮਿਲਣਗੇ। ਇਸੇ ਦੌਰਾਨ 4, ਜੁਲਾਈ ਦੀ ਅੱਧੀ ਰਾਤ ਨੂੰ ਜਦੋਂ ਅਕੀਲ ਅਮਿਤਾਭ ਦੇ ਬੰਗਲੇ ਦੇ ਸਾਹਮਣੇ ਭਾਰਤੀ ਆਰੋਗ ਨਿਧੀ ਹਸਪਤਾਲ ਦੇ ਫੁੱਟਪਾਥ 'ਤੇ ਸੋ ਰਿਹਾ ਸੀ, ਉਸ ਸਮੇਂ ਤਿੰਨ ਦੋਸ਼ੀਆਂ ਰਾਜੇਂਦਰ, ਵਿਕਾਸ ਅਤੇ ਰਮੇਸ਼ ਉਥੇ ਆਏ। ਉਨ੍ਹਾਂ ਨੇ ਅਕੀਲ ਨੂੰ ਇਕੱਲਾ ਦੇਖ ਕੇ ਜ਼ਬਰਨ ਉਸ ਨੂੰ ਸ਼ਰਾਬ ਪੀਣ ਲਈ ਮਜਬੂਰ ਕਰਨ ਲੱਗੇ। ਜਦੋਂ ਅਕੀਲ ਨੇ ਇਸ ਦਾ ਵਿਰੋਧ ਕੀਤਾ ਤਾਂ ਤਿੰਨੇਂ ਦੋਸ਼ੀਆਂ ਨੇ ਅਕੀਲ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਦੱਸਣਯੋਗ ਹੈ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਮੈਕੇ 'ਤੇ ਅੰਧੇਰੀ ਪੁਲਸ ਪਹੁੰਚ ਗਈ। ਅੰਧੇਰੀ ਪੁਲਸ ਨੇ ਕੇਸ ਦਰਜ ਕਰਦੇ ਹੋਏ ਮਾਮਲਾ ਜੁਹੂ ਪੁਲਸ ਨੂੰ ਸੌਂਪ ਦਿੱਤਾ।