ਨਸ਼ੇ ਨੂੰ ਲੈ ਕੇ ਸਲਮਾਨ ਖ਼ਾਨ ਖ਼ਿਲਾਫ਼ ਬਾਬਾ ਰਾਮਦੇਵ ਦਾ ਵੱਡਾ ਬਿਆਨ

10/16/2022 8:25:46 PM

ਮੁੰਬਈ (ਬਿਊਰੋ) : ਯੋਗ ਗੁਰੂ ਬਾਬਾ ਰਾਮਦੇਵ ਹਾਲ ਹੀ 'ਚ ਇੱਕ ਪ੍ਰੋਗਰਾਮ 'ਚ ਹਿੱਸਾ ਲੈਣ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਨਸ਼ਾ ਮੁਕਤੀ ਭਾਰਤ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਬਾਲੀਵੁੱਡ ਦੇ ਦਿੱਗਜ ਅਦਾਕਾਰ ਸਲਮਾਨ ਖ਼ਾਨ ਅਤੇ ਸ਼ਾਹਰੁਖ ਖ਼ਾਨ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ। ਉਨ੍ਹਾਂ ਨੇ ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ 'ਤੇ ਨਸ਼ੀਲੇ ਪਦਾਰਥ ਲੈਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਖ਼ਿਲਾਫ਼ ਵਿਵਾਦਿਤ ਬਿਆਨ ਜਾਰੀ ਕੀਤਾ ਹੈ।
ਇੰਨਾ ਹੀ ਨਹੀਂ ਬਾਬਾ ਰਾਮਦੇਵ ਨੇ ਇਸਲਾਮ 'ਚ ਸ਼ਰਾਬ ਨੂੰ ਮਨ੍ਹਾ ਅਤੇ ਪੀਣ ਵਾਲੇ ਨੂੰ ਅਪਵਿੱਤਰ ਦੱਸਦੇ ਹੋਏ ਜਿਨਾਹ 'ਤੇ ਵੀ ਤਿੱਖਾ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਇਹ ਸਾਰਿਆਂ ਦਾ ਫਰਜ਼ ਹੈ ਕਿ ਸਾਡੇ 'ਚੋਂ ਕੋਈ ਵੀ ਸਿਗਰਟ ਜਾਂ ਸ਼ਰਾਬ ਦਾ ਸੇਵਨ ਨਾ ਕਰੇ। ਇਸ 'ਚ ਆਰੀਆ ਸਮਾਜ ਵੱਲੋਂ ਕੀਤੇ ਕੰਮ ਦੀ ਅੱਜ ਹੋਰ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਪੂਰਾ ਦੇਸ਼ ਨਸ਼ਾ ਮੁਕਤ ਹੋ ਜਾਵੇ ਤਾਂ ਮਹਾਰਿਸ਼ੀ ਦਯਾਨੰਦ ਦਾ ਸੁਫ਼ਨਾ ਪੂਰਾ ਹੋਵੇਗਾ। ਇਹ ਕਾਨੂੰਨ ਲਿਆਉਣ ਨਾਲ ਨਹੀਂ ਹੋਵੇਗਾ। ਇਸ ਲਈ ਲੋਕਾਂ ਨੂੰ ਖ਼ੁਦ ਸੋਚਣਾ ਪਵੇਗਾ।

ਇਹ ਖ਼ਬਰ ਵੀ ਪੜ੍ਹੋ : ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ ਖ਼ਰਾਬ ਕਰ ਰਹੀ ਏਕਤਾ ਕਪੂਰ, ਸੁਪਰੀਮ ਕੋਰਟ ਨੇ ਕੀਤੀ ਨਿੰਦਿਆ

ਸਿਰਫ਼ ਆਰੀਆ ਸਮਾਜ ਹੈ ਪਵਿੱਤਰ ਸਮਾਜ 
ਬਾਬਾ ਰਾਮਦੇਵ ਨੇ ਕਿਹਾ ਕਿ ਇਸਲਾਮ 'ਚ ਸ਼ਰਾਬ ਪੀਣ ਵਾਲੇ ਨੂੰ ਅਪਵਿੱਤਰ ਕਿਹਾ ਗਿਆ ਹੈ ਤਾਂ ਅਸੀਂ ਸਾਧੂਆਂ ਦੀ ਸੰਤਾਨ ਹਾਂ। ਸਾਨੂੰ ਸਿਗਰਟ ਅਤੇ ਸ਼ਰਾਬ ਦੀ ਹਰ ਭੈੜੀ ਆਦਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਇਸਲਾਮ 'ਚ ਸ਼ਰਾਬ ਛੱਡ ਦਿੱਤੀ ਤਾਂ ਉਹ ਬੀੜੀ, ਸਿਗਰਟ, ਤੰਬਾਕੂ, ਗੁਟਖਾ, ਇੱਥੋਂ ਤੱਕ ਕਿ ਨਸ਼ੇ ਵੀ ਕਰਨ ਲੱਗ ਪਏ। ਅੱਜ ਇੱਕ ਹੀ ਪਵਿੱਤਰ ਸਮਾਜ ਹੈ,  ਉਹ ਆਰੀਆ ਸਮਾਜ ਹੈ। ਇਸ ਦੇ ਨਾਲ ਹੀ ਬਾਬਾ ਰਾਮਦੇਵ ਨੇ ਬਾਲੀਵੁੱਡ ਦੇ ਕਈ ਕਲਾਕਾਰਾਂ 'ਤੇ ਵੀ ਨਿਸ਼ਾਨਾ ਸਾਧਿਆ।

ਇਹ ਖ਼ਬਰ ਵੀ ਪੜ੍ਹੋ : ਵੈਸ਼ਾਲੀ ਠੱਕਰ ਨੂੰ ਐਕਸ ਬੁਆਏਫਰੈਂਡ ਕਰ ਰਿਹਾ ਸੀ ਤੰਗ, ਸੁਸਾਈਡ ਨੋਟ ’ਚ ਦਾਅਵਾ

ਹਰ ਪਾਸੇ ਵੱਧ ਰਿਹਾ ਹੈ ਨਸ਼ਾ
ਬਾਬਾ ਰਾਮਦੇਵ ਨੇ ਕਿਹਾ ਕਿ ਹਾਲ ਹੀ 'ਚ ਸ਼ਾਹਰੁਖ ਖ਼ਾਨ ਦਾ ਪੁੱਤਰ ਨਸ਼ੇ ਦਾ ਸੇਵਨ ਕਰਕੇ ਜੇਲ੍ਹ ਆਇਆ ਹੈ। ਸਲਮਾਨ ਖ਼ਾਨ, ਆਮਿਰ ਖ਼ਾਨ ਅਤੇ ਹੋਰ ਬਹੁਤ ਸਾਰੇ ਲੋਕ ਫ਼ਿਲਮ ਇੰਡਸਟਰੀ ਅੰਦਰ ਡਰੱਗਜ਼ ਲੈਂਦੇ ਹਨ। ਚੋਣਾਂ ਦੌਰਾਨ ਸ਼ਰਾਬ ਵੀ ਵੰਡੀ ਜਾਂਦੀ ਹੈ, ਹਰ ਪਾਸੇ ਨਸ਼ਿਆਂ ਦੀ ਦੁਰਵਰਤੋਂ ਵੱਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਸ਼ਾ ਮੁਕਤੀ ਲਈ ਅੰਦੋਲਨ ਚਲਾਉਣਗੇ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor

Related News