ਪਤਨੀ ਦੇ ਬਰਥਡੇ ''ਤੇ ਹਨੀ ਸਿੰਘ ਨੇ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਕੁਝ ਪਲਾਂ ''ਚ ਹੋਈ ਵਾਇਰਲ

08/14/2020 6:12:50 PM

ਜਲੰਧਰ (ਬਿਊਰੋ) — ਪੰਜਾਬੀ ਰੈਪਰ, ਗਾਇਕ ਤੇ ਮਿਊਜ਼ਿਕ ਡਾਇਰੈਕਟਰ ਯੋ ਯੋ ਹਨੀ ਸਿੰਘ ਨੇ ਆਪਣੇ ਲਾਈਫ ਪਾਟਨਰ ਸ਼ਾਲਿਨੀ ਲਈ ਬਹੁਤ ਹੀ ਰੋਮਾਂਟਿਕ ਪੋਸਟ ਪਾਈ ਹੈ, ਜਿਸ 'ਚ ਉਨ੍ਹਾਂ ਨੇ ਆਪਣੀ ਪਤਨੀ ਸ਼ਾਲਿਨੀ ਨੂੰ ਜਨਮਦਿਨ ਵਿਸ਼ ਕੀਤਾ ਹੈ। ਉਨ੍ਹਾਂ ਨੇ ਸ਼ਾਲਿਨੀ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, 'ਹੈਪੀ ਬਰਥਡੇਅ ਮੇਰੀ ਪਿਆਰੀ ਪਤਨੀ ਸ਼ਾਲਿਨੀ... ਮੇਰੀ ਜ਼ਿੰਦਗੀ 'ਚ ਆਉਣ ਲਈ ਧੰਨਵਾਦ।' ਇਸ ਪੋਸਟ 'ਤੇ ਪੰਜਾਬੀ ਗਾਇਕ ਗੁਰੂ ਰੰਧਾਵਾ, ਸਾਰਾ ਗੁਰਪਾਲ, ਸੁਨੀਲ ਗਰੋਵਰ ਤੇ ਕਈ ਹੋਰ ਕਲਾਕਾਰਾਂ ਨੇ ਕੁਮੈਂਟ ਕਰਕੇ ਸ਼ਾਲਿਨੀ ਨੂੰ ਬਰਥਡੇਅ ਵਿਸ਼ ਕੀਤਾ ਹੈ। ਇਸ ਪੋਸਟ 'ਤੇ 3 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।
PunjabKesari
ਦੱਸ ਦਈਏ ਹਨੀ ਸਿੰਘ ਤੇ ਸ਼ਾਲਿਨੀ ਦੀ ਲਵ ਸਟੋਰੀ ਕਾਫ਼ੀ ਦਿਲਚਸਪ ਰਹੀ ਹੈ। ਦੋਵੇਂ ਬਚਪਨ ਤੋਂ ਇਕ-ਦੂਜੇ ਨੂੰ ਪਿਆਰ ਕਰਦੇ ਸਨ। ਸ਼ਾਲਿਨੀ ਹਨੀ ਸਿੰਘ ਦੀ ਕਲਾਸਮੇਟ ਸੀ, ਦੋਵੇਂ ਇਕੱਠੇ ਪੰਜਾਬੀ ਬਾਗ (ਦਿੱਲੀ) ਦੇ ਸਕੂਲ 'ਚ ਪੜ੍ਹਦੇ ਸਨ। ਸਕੂਲ ਦੀ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਹਨੀ ਸਿੰਘ ਲੰਡਨ 'ਚ ਆਪਣੀ ਮਿਊਜ਼ਿਕ ਡਿਗਰੀ ਲਈ ਚੱਲੇ ਗਏ ਸਨ ਪਰ ਦੋਵਾਂ ਦੇ ਪਿਆਰ 'ਚ ਇਸ ਦੂਰੀ ਦਾ ਕੋਈ ਅਸਰ ਨਹੀਂ ਹੋਇਆ। ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਹਨੀ ਤੇ ਸ਼ਾਲਿਨੀ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ।
PunjabKesari

ਇਹ ਵਿਆਹ ਚੁੱਪ-ਚੁਪੀਤੇ ਕੀਤਾ ਗਿਆ ਸੀ, ਜਿਸ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ । ਹਨੀ ਤੇ ਸ਼ਾਲਿਨੀ ਨੇ ਆਪਣੇ ਵਿਆਹ ਨੂੰ ਜਨਤਕ ਨਹੀਂ ਕੀਤਾ ਸੀ ਪਰ ਇਕ ਰਿਐਲਿਟੀ ਸ਼ੋਅ 'ਚ ਉਨ੍ਹਾਂ ਨੇ ਆਪਣੀ ਪਤਨੀ ਨੂੰ ਸਾਰਿਆਂ ਨਾਲ ਰੁਬਰੂ ਕਰਵਾਇਆ ਸੀ।
 

 
 
 
 
 
 
 
 
 
 
 
 
 
 

Happy Birthday to my love my life my wife Shalini @sheenz_t !! Thnx for coming to my world

A post shared by Yo Yo Honey Singh (@yoyohoneysingh) on Aug 13, 2020 at 11:35am PDT


sunita

Content Editor

Related News