Yo Yo ਹਨੀ ਸਿੰਘ ਨੇ ਨਵੀਂ ਐਲਬਮ Glory ਦਾ ਜਸ਼ਨ ਮਨਾਉਂਦੇ ਦਾ ਵੀਡੀਓ ਕੀਤਾ ਸਾਂਝਾ

Thursday, Aug 29, 2024 - 10:12 AM (IST)

Yo Yo ਹਨੀ ਸਿੰਘ ਨੇ ਨਵੀਂ ਐਲਬਮ Glory ਦਾ ਜਸ਼ਨ ਮਨਾਉਂਦੇ ਦਾ ਵੀਡੀਓ ਕੀਤਾ ਸਾਂਝਾ

ਜਲੰਧਰ- ਮਸ਼ਹੂਰ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਆਪਣੀ ਨਵੀਂ ਰਿਲੀਜ਼ ਹੋਈ ਐਲਬਮ Glory ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਲੰਮੇਂ ਸਮੇਂ ਬਾਅਦ ਹਨੀ ਸਿੰਘ ਸੋਸ਼ਲ ਮੀਡੀਆ 'ਤੇ ਵਾਪਸੀ ਕਰ ਰਹੇ ਹਨ।  ਹਨੀ ਸਿੰਘ ਦੀ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਉਹ ਆਪਣੀ ਨਵੀਂ ਐਲਬਮ ਦੇ ਰਿਲੀਜ਼ ਹੋਣ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। 

 

 
 
 
 
 
 
 
 
 
 
 
 
 
 
 
 

A post shared by Yo Yo Honey Singh (@yoyohoneysingh)

ਦੱਸ ਦਈਏ ਕਿ ਆਪਣੀ ਨਿੱਜੀ ਜ਼ਿੰਦਗੀ ਵਿੱਚ ਕਈ ਮੁਸ਼ਕਲ ਭਰੇ ਹਲਾਤਾਂ ਤੋਂ ਨਿੱਜਠਣ ਮਗਰੋਂ ਹਨੀ ਸਿੰਘ ਮੁੜ ਗਾਇਕੀ ਦੇ ਖੇਤਰ ਵਿੱਚ ਆਪਣੀ ਵਾਪਸੀ ਕਰ ਚੁੱਕੇ ਹਨ। ਉਹ ਇੱਕ ਤੋਂ ਬਾਅਦ ਇਹ ਨਵੀਂ ਐਲਬਮ ਤੇ ਗੀਤ ਲੈ ਕੇ ਆ ਰਹੇ ਹਨ। ਹਾਲ ਹੀ ਵਿੱਚ ਹਨੀ ਸਿੰਘ ਦੀ ਨਵੀਂ ਐਲਬਮ 'ਗਲੌਰੀ' ਰਿਲੀਜ਼ ਹੋਈ ਹੈ। ਇਸ ਨਾਲ ਸਬੰਧਤ ਇੱਕ ਵੀਡੀਓ ਗਾਇਕ ਨੇ ਆਪਣੇ ਆਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ 'ਚ ਤੁਸੀਂ ਹਨੀਂ ਸਿੰਘ ਨੂੰ ਆਪਣੀ ਨਵੀਂ ਐਲਬਮ ਰਿਲੀਜ਼ ਹੋਣ ਉੱਤੇ ਆਪਣੀ ਦਾਦੀ ਨਾਲ ਖੁਸ਼ੀ ਮਨਾਉਂਦੇ ਹੋਏ ਵੇਖ ਸਕਦੇ ਹੋ। 

ਇਹ ਖ਼ਬਰ ਵੀ ਪੜ੍ਹੋ -BDay SPL: Binnu Dhillon ਇੰਝ ਬਣੇ ਪੰਜਾਬੀ ਫਿਲਮ ਇੰਡਸਟਰੀ ਦੇ ਕਾਮੇਡੀ ਕਿੰਗ

ਦੱਸਣਯੋਗ ਹੈ ਕਿ ਹਨੀ ਸਿੰਘ ਨੂੰ ਉਨ੍ਹਾਂ ਦੇ ਰੈਪ ਗੀਤਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਕਈ ਗੀਤ 'ਬ੍ਰਾਊਨ ਰੰਗ', 'ਬਲੂ ਆਈਜ਼', 'ਅੰਗਰੇਜ਼ੀ ਬੀਟ', 'ਡੋਪ ਸ਼ਾਪ' ਅਤੇ 'ਮਨਾਲੀ ਟਰਾਂਸ' ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਹਨੀ ਸਿੰਘ ਦੇ ਫੈਨਜ਼ ਉਨ੍ਹਾਂ ਦੀ ਇਸ ਨਵੀਂ ਮਿਊਜ਼ਿਕ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News