ਹਨੀ ਸਿੰਘ ਨੇ ਬੰਨ੍ਹੇ ਉਰਫੀ ਜਾਵੇਦ ਦੀਆਂ ਤਾਰੀਫ਼ਾਂ ਦੇ ਪੁਲ, ਕਿਹਾ- ਭਾਰਤ ਦੀਆਂ ਕੁੜੀਆਂ ਨੂੰ ਚਾਹੀਦੈ ਉਸ ਤੋਂ ਸਿੱਖਣਾ

Tuesday, Jan 10, 2023 - 05:15 PM (IST)

ਹਨੀ ਸਿੰਘ ਨੇ ਬੰਨ੍ਹੇ ਉਰਫੀ ਜਾਵੇਦ ਦੀਆਂ ਤਾਰੀਫ਼ਾਂ ਦੇ ਪੁਲ, ਕਿਹਾ- ਭਾਰਤ ਦੀਆਂ ਕੁੜੀਆਂ ਨੂੰ ਚਾਹੀਦੈ ਉਸ ਤੋਂ ਸਿੱਖਣਾ

ਮੁੰਬਈ (ਬਿਊਰੋ) : ਉਰਫ਼ੀ ਜਾਵੇਦ ਆਪਣੀ ਡਰੈਸਿੰਗ ਅਤੇ ਫੈਸ਼ਨ ਸੈਂਸ ਨਾਲ ਬਾਲੀਵੁੱਡ ਇੰਡਸਟਰੀ 'ਚ ਅਲੱਗ ਪਹਿਛਾਣ ਬਣਾਈ ਹੈ। ਕਈ ਵਾਰ ਬਾਲੀਵੁੱਡ ਸਟਾਰ ਵੱਲੋ ਉਰਫ਼ੀ ਜਾਵੇਦ ਦੀ ਡਰੈਸਿੰਗ ਸੈਂਸ 'ਤੇ ਤੰਜ ਕੱਸਿਆ ਗਿਆ ਹੈ ਅਤੇ ਉਥੇ ਹੀ ਕਈ ਸਟਾਰਸ ਨੇ ਉਨ੍ਹਾਂ ਦੀ ਇਸ ਲੁੱਕ ਦੀ ਤਾਰੀਫ਼ ਵੀ ਕੀਤੀ ਹੈ। ਕਰਨ ਜੌਹਰ ਦੇ ਸ਼ੋਅ 'ਚ ਰਣਵੀਰ ਸਿੰਘ ਨੇ ਉਰਫ਼ੀ ਦੀ ਤਾਰੀਫ਼ ਕੀਤੀ ਸੀ। ਹੁਣ ਰੈਪਰ ਯੋ ਯੋ ਹਨੀ ਸਿੰਘ ਨੇ ਵੀ ਉਰਫੀ ਜਾਵੇਦ ਦੀ ਤਾਰੀਫ਼ ਕੀਤੀ ਹੈ।

PunjabKesari

ਦੱਸ ਦਈਏ ਕਿ ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣੀ ਨਵੀਂ ਐਲਬਮ 'ਹਨੀ 3.0' ਰਿਲੀਜ਼ ਕੀਤੀ ਹੈ। ਹੁਣ ਇੱਕ ਇੰਟਰਵਿਊ 'ਚ ਹਨੀ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਕੁੜੀਆਂ ਨੂੰ ਉਰਫੀ ਜਾਵੇਦ ਤੋਂ ਸਿੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, ''ਮੈਨੂੰ ਉਹ ਕੁੜੀ ਬਹੁਤ ਪਸੰਦ ਹੈ। ਉਹ ਬਹੁਤ ਨਿਡਰ ਅਤੇ ਬਹਾਦਰ ਹੈ। ਉਹ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਊਣਾ ਚਾਹੁੰਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸੇ ਤੋਂ ਨਾ ਡਰੋ। ਤੁਸੀਂ ਕਿੱਥੋਂ ਆਏ ਹੋ, ਤੁਸੀਂ ਕਿਸ ਧਰਮ, ਜਾਤ ਜਾਂ ਪਰਿਵਾਰ ਨਾਲ ਸਬੰਧਤ ਹੋ, ਜੋ ਤੁਹਾਡੇ ਪਰਿਵਾਰ 'ਚ ਨਹੀਂ ਹੈ, ਉਹ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਉਹ ਕਰੋ ਜੋ ਤੁਹਾਡੇ ਦਿਲ 'ਚ ਹੈ। ਬਿਨਾਂ ਕਿਸੇ ਦੇ ਡਰ ਤੋਂ।'' ਇੰਟਰਵਿਊ 'ਚ ਹਨੀ ਸਿੰਘ ਨੇ ਪ੍ਰਸ਼ੰਸਕਾਂ ਨੂੰ ਆਪਣੇ ਮਾਤਾ-ਪਿਤਾ ਦੀ ਗੱਲ ਸੁਣਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਅਜਿਹਾ ਨਾ ਕਰਨ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। 

PunjabKesari

ਦੱਸਣਯੋਗ ਹੈ ਕਿ ਹਨੀ ਸਿੰਘ ਨੇ ਸਾਲ 2014 'ਚ ਆਪਣੀ ਐਲਬਮ 'ਦੇਸੀ ਕਲਾਕਰ' ਰਿਲੀਜ਼ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਇਸ ਦੌਰਾਨ ਕਈ ਫ਼ਿਲਮਾਂ 'ਚ ਗੀਤ ਗਾਏ। ਹੁਣ ਹਨੀ ਸਿੰਘ ਆਪਣੀ ਨਵੀਂ ਐਲਬਮ ਨਾਲ ਵਾਪਸ ਆ ਰਹੇ ਹਨ। ਉਨ੍ਹਾਂ ਨੇ ਕਾਰਤਿਕ ਆਰੀਅਨ ਦੀ ਫ਼ਿਲਮ 'ਭੂਲ ਭੁਲਈਆ 2' 'ਚ ਦੇ ਤਾਲੀ ਨਾਮ ਦਾ ਇੱਕ ਗੀਤ ਵੀ ਗਾਇਆ ਸੀ। ਜਲਦ ਹੀ ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ 'ਸੈਲਫੀ' ਅਤੇ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਉਨ੍ਹਾਂ ਦੀ ਆਵਾਜ਼ ਸੁਣਨ ਨੂੰ ਮਿਲਣ ਵਾਲੀ ਹੈ। ਉਰਫੀ ਜਾਵੇਦ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ Splitsvilla 14 'ਚ ਨਜ਼ਰ ਆਈ ਸੀ। ਇਸ ਸ਼ੋਅ 'ਚ ਉਨ੍ਹਾਂ ਦਾ ਕਨੈਕਸ਼ਨ ਕਸ਼ਿਸ਼ ਠਾਕੁਰ ਨਾਲ ਹੋ ਗਿਆ ਸੀ। ਹਾਲਾਂਕਿ ਦੋਵਾਂ ਦੀ ਪ੍ਰੇਮ ਕਹਾਣੀ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੀ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News