ਯਸ਼ਰਾਜ ਫਿਲਮਸ ਦੀ ‘ਟਾਈਗਰ-3’ 12 ਨਵੰਬਰ ਨੂੰ ਰਿਲੀਜ਼ ਹੋਵੇਗੀ!

Tuesday, Oct 17, 2023 - 12:12 PM (IST)

ਯਸ਼ਰਾਜ ਫਿਲਮਸ ਦੀ ‘ਟਾਈਗਰ-3’ 12 ਨਵੰਬਰ ਨੂੰ ਰਿਲੀਜ਼ ਹੋਵੇਗੀ!

ਮੁੰਬਈ (ਬਿਊਰੋ) - ਅਦਿੱਤਿਆ ਚੋਪੜਾ ਨੇ ‘ਟਾਈਗਰ-3’ ਦਾ ਬਹੁਤ ਹੀ ਉਡੀਕਿਆ ਜਾ ਰਿਹਾ ਟ੍ਰੇਲਰ ਰਿਲੀਜ਼ ਕੀਤਾ ਹੈ, ਜਿਸ ਨੇ ਇੰਟਰਨੈੱਟ ’ਤੇ ਤੂਫਾਨ ਲਿਆ ਦਿੱਤਾ ਹੈ! ਵਾਈ.ਆਰ.ਐੱਫ. ਨੇ ਟ੍ਰੇਲਰ ’ਚ ਏਜ਼ ਆਫ ਦਿ ਸੀਟ ਐਕਸ਼ਨ ਡਰਾਮਾ ਦੀ ਰਿਲੀਜ਼ ਡੇਟ 12 ਨਵੰਬਰ ਦੱਸੀ ਹੈ। ਇਸ ਦੀਵਾਲੀ ਕੰਪਲੈਕਸ ਰਿਲੀਜ਼ ਵਿੰਡੋ ਨੇ ਵਾਈ. ਆਰ. ਐੱਫ. ਨੂੰ ਰਣਨੀਤਕ ਤੇ ਵਿਲੱਖਣ ਰੀਲੀਜ਼ ਯੋਜਨਾ ਬਣਾਉਣ ਲਈ ਪ੍ਰੇਰਿਤ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਪਰਿਣੀਤੀ ਚੋਪੜਾ ਪਹੁੰਚੀ ਮਾਲਦੀਵ, ਸਵੀਮਿੰਗ ਪੂਲ 'ਚ ਬੈਠ ਸਵਿਮ ਸੂਟ 'ਚ ਦਿੱਤੇ ਪੋਜ਼

ਸਾਲ  2023 ‘ਆਦਿਕ ਮਾਸ’ ਦਾ ਸਾਲ ਹੈ, ਜਿਸ ਕਾਰਨ ਤਿਉਹਾਰ ਦੀਆਂ ਤਰੀਕਾਂ ਨੂੰ ਲੈ ਕੇ ਪੇਚੀਦਗੀਆਂ ਪੈਦਾ ਹੋ ਗਈਆਂ ਹਨ। ਇਸ ਸਾਲ 13 ਨਵੰਬਰ ਨੂੰ ਮੱਸਿਆ ਹੈ ਤੇ ਗੋਵਰਧਨ ਪੂਜਾ/ਗੁਜਰਾਤੀ ਨਵਾਂ ਸਾਲ 14 ਨਵੰਬਰ ਨੂੰ ਹੈ। ਭਾਈ ਦੂਜ 15 ਨਵੰਬਰ ਨੂੰ ਹੈ, ਜਿਸ ਨਾਲ ਇਸ ਮਹੱਤਵਪੂਰਨ ਛੁੱਟੀਆਂ ਦੇ ਸਮੇਂ ’ਚ ਫਿਲਮ ਨੂੰ ਇਕ ਵਿਸਤਾਰਿਤ ਪ੍ਰਦਰਸ਼ਨ ਮਿਲੇਗਾ, ਜਿਸ ਨਾਲ ਵੀਕਲੀ ਕਲੈਕਸ਼ਨ ’ਚ ਮਦਦ ਮਿਲੇਗੀ। 

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦੀ ‘ਐਮਰਜੈਂਸੀ’ ਫ਼ਿਲਮ ਦੀ ਰਿਲੀਜ਼ ਡੇਟ ਹੋਈ ਮੁਲਤਵੀ, ਜਾਣੋ ਕੀ ਹੈ ਵਜ੍ਹਾ

ਮਨੀਸ਼ ਸ਼ਰਮਾ ਦੁਆਰਾ ਨਿਰਦੇਸ਼ਿਤ ‘ਟਾਈਗਰ-3’ ’ਚ ਸਲਮਾਨ ਖਾਨ, ਕੈਟਰੀਨਾ ਕੈਫ ਤੇ ਇਮਰਾਨ ਹਾਸ਼ਮੀ ਮੁੱਖ ਭੂਮਿਕਾਵਾਂ ’ਚ ਹਨ। ਇਹ ਫਿਲਮ ਦੁਨੀਆ ਭਰ ’ਚ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਵਾਲੀ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News