‘ਯਸ਼ੋਦਾ’ ਦਾ ਟਰੇਲਰ ਪੰਜ ਭਸ਼ਾਵਾਂ ’ਚ ਕੀਤਾ ਜਾਵੇਗਾ ਲਾਂਚ

Thursday, Oct 27, 2022 - 05:41 PM (IST)

‘ਯਸ਼ੋਦਾ’ ਦਾ ਟਰੇਲਰ ਪੰਜ ਭਸ਼ਾਵਾਂ ’ਚ ਕੀਤਾ ਜਾਵੇਗਾ ਲਾਂਚ

ਮੁੰਬਈ (ਬਿਊਰੋ)– ਪੈਨ ਇੰਡੀਆ ਫੀਮੇਲ ਸੁਪਰਸਟਾਰ ਸਾਮੰਥਾ 27 ਅਕਤੂਬਰ ਨੂੰ ਆਪਣੀ ਪਹਿਲੀ ਹਿੰਦੀ ਥੀਏਟਰੀਕਲ ਰਿਲੀਜ਼ ‘ਯਸ਼ੋਦਾ’ ਦੇ ਟਰੇਲਰ ਲਾਂਚ ਲਈ ਤਿਆਰ ਹੈ। ਦੇਸ਼ ਭਰ ਦੇ ਸਭ ਤੋਂ ਵੱਡੇ ਸੁਪਰਸਟਾਰਜ਼ ਵੀ ਟਰੇਲਰ ਲਾਂਚ ਕਰਨ ਲਈ ਨਾਲ ਜੁੜਨਗੇ।

ਇਸ ਲਿਸਟ ’ਚ ਤੇਲਗੂ ’ਚ ਵਿਜੇ ਦੇਵਰਕੋਂਡਾ, ਤਾਮਿਲ ’ਚ ਸੂਰੀਆ, ਕੰਨੜ ’ਚ ਰਕਸ਼ਿਤ ਸ਼ੈੱਟੀ, ਮਲਿਆਲਮ ’ਚ ਦੁਲਕਰ ਸਲਮਾਨ ਤੇ ਹਿੰਦੀ ’ਚ ਵਰੁਣ ਧਵਨ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਰੁਬਿਨਾ ਬਾਜਵਾ ਨੇ ਲਾਲ ਜੋੜੇ 'ਚ ਗੁਰਬਖਸ਼ ਨਾਲ ਲਈਆਂ ਲਾਵਾਂ, ਭੈਣ ਨੀਰੂ ਬਾਜਵਾ ਨੇ ਸਜਾਈ ਜੀਜੇ ਦੇ ਕਲਗੀ

ਸਭ ਤੋਂ ਵੱਡੀ ਮਹਿਲਾ ਪੈਨ ਇੰਡੀਆ ਫ਼ਿਲਮ ‘ਯਸ਼ੋਦਾ’ ਨੂੰ ਲੈ ਕੇ ਭਾਰੀ ਚਰਚਾ ਦੇ ਵਿਚਕਾਰ ਫ਼ਿਲਮ ਦੇ ਨਿਰਮਾਤਾ ਉਮੀਦਾਂ ਨੂੰ ਮਜ਼ਬੂਤ ਰੱਖਣ ਲਈ ਕੋਈ ਕਸਰ ਨਹੀਂ ਛੱਡ ਰਹੇ ਹਨ ਕਿਉਂਕਿ ਟਰੇਲਰ ਭਾਰਤੀ ਮਨੋਰੰਜਨ ਉਦਯੋਗ ਦੇ ਕੁਝ ਵੱਡੇ ਨਾਵਾਂ ਨਾਲ ਰਾਸ਼ਟਰੀ ਪੱਧਰ ’ਤੇ ਪੇਸ਼ ਕੀਤੇ ਜਾਣ ਦੀ ਤਿਆਰੀ ਕਰ ਰਿਹਾ ਹੈ।

ਹਰੀ ਤੇ ਹਰੀਸ਼ ਵਲੋਂ ਨਿਰਦੇਸ਼ਿਤ, ਯਸ਼ੋਦਾ ਸ਼੍ਰੀਦੇਵੀ ਮੂਵੀਜ਼ ਦੇ ਬੈਨਰ ਹੇਠ ਸਿਵਲੇਂਕਾ ਕ੍ਰਿਸ਼ਨਾ ਪ੍ਰਸਾਦ ਵਲੋਂ ਨਿਰਮਿਤ ਹੈ ਤੇ 11 ਨਵੰਬਰ, 2022 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News