ਯਸ਼ ਨੇ 'ਬੇਬੀ ਡੂ ਡਾਈ ਡੂ' ਦੀ ਕੀਤੀ ਪ੍ਰਸ਼ੰਸਾ, ਹੁਮਾ ਕੁਰੈਸ਼ੀ 'ਤੇ ਜਤਾਇਆ ਮਾਣ

Saturday, Jul 04, 2026 - 12:49 PM (IST)

ਯਸ਼ ਨੇ 'ਬੇਬੀ ਡੂ ਡਾਈ ਡੂ' ਦੀ ਕੀਤੀ ਪ੍ਰਸ਼ੰਸਾ, ਹੁਮਾ ਕੁਰੈਸ਼ੀ 'ਤੇ ਜਤਾਇਆ ਮਾਣ

ਮੁੰਬਈ (ਏਜੰਸੀ)- ਸੁਪਰਸਟਾਰ ਯਸ਼ ਨੇ ਅਦਾਕਾਰਾ ਹੁਮਾ ਕੁਰੈਸ਼ੀ ਦੀ ਫਿਲਮ "ਬੇਬੀ ਡੂ ਡਾਈ ਡੂ" ਦੀ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਉਨਾਂ ਨੂੰ ਹੁਮਾ ਦੀ ਮਿਹਨਤ, ਹਿੰਮਤ ਅਤੇ ਸਮਰਪਣ 'ਤੇ ਮਾਣ ਹੈ। ਨਚੀਕੇਤ ਸਾਮੰਤ ਦੁਆਰਾ ਨਿਰਦੇਸ਼ਤ "ਬੇਬੀ ਡੂ ਡਾਈ ਡੂ" ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਵਿੱਚ ਹੁਮਾ ਕੁਰੈਸ਼ੀ ਬੇਬੀ ਕਰਮਾਕਰ ਦੀ ਭੂਮਿਕਾ ਨਿਭਾ ਰਹੀ ਹੈ, ਜੋ ਕਿ ਸੁਣ ਅਤੇ ਬੋਲ ਨਹੀਂ ਸਕਦੀ ਪਰ ਇਕ ਬੇਹੱਦ ਖਤਰਨਾਕ ਕੰਟਰੈਕਟ ਕਿਲਰ ਹੈ। ਯਸ਼ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ ਕਿ ਸਫਲਤਾ ਦਾ ਆਸਾਨ ਰਸਤਾ ਅਪਣਾਉਣ ਦੀ ਬਜਾਏ, ਹੁਮਾ ਨੇ ਇੱਕ ਚੁਣੌਤੀਪੂਰਨ ਸਫਰ ਚੁਣਿਆ। ਉਨ੍ਹਾਂ ਕਿਹਾ ਕਿ ਕਿਸੇ ਫਿਲਮ ਦਾ ਨਿਰਮਾਣ ਸਿਰਫ ਗਲੈਮਰ ਨਹੀਂ ਹੁੰਦਾ, ਸਗੋਂ ਇਸ ਦੇ ਪਿੱਛੇ ਕਈ ਰਾਤਾਂ ਦੀ ਸਖ਼ਤ ਮਿਹਨਤ, ਬਜਟ ਚੁਣੌਤੀਆਂ, ਕਹਾਣੀ 'ਤੇ ਵਿਸ਼ਵਾਸ ਅਤੇ ਪੂਰੇ ਪ੍ਰੋਜੈਕਟ ਦੀ ਜ਼ਿੰਮੇਵਾਰੀ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਹੁਮਾ ਨੇ ਨਾ ਸਿਰਫ ਇੱਕ ਅਦਾਕਾਰਾ ਵਜੋਂ, ਸਗੋਂ ਇੱਕ ਨਿਰਮਾਤਾ ਵਜੋਂ ਵੀ "ਬੇਬੀ ਡੂ ਡਾਈ ਡੂ" ਨੂੰ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਹੈ। ਯਸ਼ ਨੇ ਫਿਲਮ ਦੀ ਪੂਰੀ ਟੀਮ ਨੂੰ ਰਿਲੀਜ਼ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਨੂੰ ਹੁਮਾ 'ਤੇ ਬਹੁਤ ਮਾਣ ਹੈ। ਇਸ ਫਿਲਮ ਵਿੱਚ ਚੰਕੀ ਪਾਂਡੇ ਅੰਡਰਵਰਲਡ ਡੌਨ "ਪਾਪਾ" ਅਤੇ ਸਿਕੰਦਰ ਖੇਰ ਰੀਅਲ ਅਸਟੇਟ ਮਾਫੀਆ ਜ਼ਫਰ ਦੀ ਭੂਮਿਕਾ ਵਿੱਚ ਹੈ। ਇਹ ਕਹਾਣੀ ਬੇਬੀ ਦੁਆਰਾ ਆਪਣੀ ਜੁੜਵਾਂ ਭੈਣ ਦੇ ਕਾਤਲ ਦੀ ਭਾਲ ਅਤੇ ਉਸਦੇ ਅਤੀਤ ਦੇ ਖੁੱਲ੍ਹਦੇ ਰਹੱਸਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਯਸ਼ ਅਤੇ ਹੁਮਾ ਜਲਦੀ ਹੀ ਨਿਰਦੇਸ਼ਕ ਗੀਤੂ ਮੋਹਨਦਾਸ ਦੀ "ਟੌਕਸਿਕ: ਏ ਫੈਰੀ ਟੇਲ ਫਾਰ ਗ੍ਰੋਨ-ਅੱਪਸ" ਵਿੱਚ ਇਕੱਠੇ ਦਿਖਾਈ ਦੇਣਗੇ। ਫਿਲਮ ਵਿੱਚ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾ ਨਿਭਾ ਰਹੀ ਹੈ।


author

cherry

Content Editor

Related News