ਸਲੀਮ-ਜਾਵੇਦ ਦੇ ਜੀਵਨ ਤੇ ਕਰੀਅਰ ’ਤੇ ਆਧਾਰਿਤ ਹੈ ‘ਐਂਗਰੀ ਯੰਗ ਮੈਨ’

Wednesday, Aug 14, 2024 - 02:20 PM (IST)

ਮੁੰਬਈ (ਬਿਊਰੋ) - ਭਾਰਤ ਦੇ ਮਨਪਸੰਦ ਮਨੋਰੰਜਨ ਪਲੇਟਫਾਰਮ ਪ੍ਰਾਈਮ ਵੀਡੀਓ ਨੇ ਆਪਣੀ ਨਵੀਂ ਮੂਲ ਦਸਤਾਵੇਜ਼ੀ ਫਿਲਮ ‘ਐਂਗਰੀ ਯੰਗ ਮੈਨ’ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਤਿੰਨ ਭਾਗਾਂ ਵਾਲੀ ਇਹ ਸੀਰੀਜ਼ ਮਸ਼ਹੂਰ ਲੇਖਕ ਜੋੜੀ ਸਲੀਮ ਖਾਨ ਅਤੇ ਜਾਵੇਦ ਅਖਤਰ ਦੇ ਜੀਵਨ ਅਤੇ ਕਰੀਅਰ ’ਤੇ ਆਧਾਰਿਤ ਹੈ, ਜੋ ਕਿ ਸਲੀਮ-ਜਾਵੇਦ ਦੇ ਨਾਂ ਨਾਲ ਮਸ਼ਹੂਰ ਹਨ। 1970 ਦੇ ਦਹਾਕੇ ਵਿਚ ਸਲੀਮ-ਜਾਵੇਦ ਨੇ ‘ਐਂਗਰੀ ਯੰਗ ਮੈਨ’ ਹੀਰੋ ਨੂੰ ਬਾਲੀਵੁੱਡ ’ਚ ਲਿਆ ਕੇ ਭਾਰਤੀ ਸਿਨੇਮਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਨ੍ਹਾਂ ਨੇ ਰੋਮਾਂਸ ਤੋਂ ਦੂਰ ਹੋ ਕੇ ਐਕਸ਼ਨ-ਡਰਾਮੇ ’ਤੇ ਧਿਆਨ ਕੇਂਦਰਿਤ ਕੀਤਾ, ਜੋ ਬਹੁਤ ਮਸ਼ਹੂਰ ਹੋਇਆ। 

ਇਹ ਖ਼ਬਰ ਵੀ ਪੜ੍ਹੋ -Sidharth Malhotra ਨਾਲ ਕੋਜੀ ਵੀਡੀਓ ਵਾਇਰਲ ਹੋਣ 'ਤੇ ਮਾਡਲ ਨੇ ਕਿਆਰਾ ਤੋਂ ਮੰਗੀ ਮੁਆਫ਼ੀ

ਸਲਮਾਨ ਖਾਨ ਫਿਲਮਜ਼, ਐਕਸਲ ਮੀਡੀਆ ਐਂਡ ਐਂਟਰਟੇਨਮੈਂਟ ਅਤੇ ਟਾਈਗਰ ਬੇਬੀ ਦੁਆਰਾ ਨਿਰਮਿਤ ‘ਐਂਗਰੀ ਯੰਗ ਮੈਨ’ ਸਲਮਾ ਖਾਨ, ਸਲਮਾਨ ਖਾਨ, ਰਿਤੇਸ਼ ਸਿਧਵਾਨੀ, ਫਰਹਾਨ ਅਖਤਰ, ਜ਼ੋਇਆ ਅਖਤਰ ਅਤੇ ਰੀਮਾ ਕਾਗਤੀ ਦੁਆਰਾ ਨਿਰਮਿਤ ਹੈ। ਨਿਰਦੇਸ਼ਕ ਨਮਰਤਾ ਰਾਓ ਇਸ ਨਾਲ ਆਪਣਾ ਡੈਬਿਊ ਕਰ ਰਹੀ ਹੈ। ‘ਐਂਗਰੀ ਯੰਗ ਮੈਨ’ ਦਾ ਪ੍ਰੀਮੀਅਰ 20 ਅਗਸਤ ਨੂੰ ਭਾਰਤ ਤੇ 240 ਤੋਂ ਵੱਧ ਦੇਸ਼ਾਂ ਵਿਚ ਪ੍ਰਾਈਮ ਵੀਡੀਓ ’ਤੇ ਹੋਵੇਗਾ। ਇਹ ਪ੍ਰਾਈਮ ਮੈਂਬਰਾਂ ਲਈ ਉਪਲਬਧ ਨਵੀਨਤਮ ਸ਼ੋਅ ਹੈ। ਟ੍ਰੇਲਰ ਵਿਚ ਸਲੀਮ-ਜਾਵੇਦ ਦੀ ਦਿਲ ਨੂੰ ਛੂਹ ਲੈਣ ਵਾਲੀ ਅਤੇ ਪ੍ਰੇਰਨਾਦਾਇਕ ਕਹਾਣੀ ਦਿਖਾਈ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News