ਯਸ਼ ਦੀ ਧੀ ਨੇ ਗਾਇਆ ‘ਸਲਾਮ ਰੌਕੀ ਭਾਈ’, ਅਦਾਕਾਰ ਨੇ ਸਾਂਝੀ ਕੀਤੀ ਕਿਊਟ ਵੀਡੀਓ

05/02/2022 5:57:22 PM

ਮੁੰਬਈ (ਬਿਊਰੋ)– ਤੇਲਗੂ ਇੰਡਸਟਰੀ ਦੇ ਰਾਕਿੰਗ ਸਟਾਰ ਤੇ ਸਾਡੇ ਰੌਕੀ ਭਾਈ ਉਰਫ ਯਸ਼ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕੇ. ਜੀ. ਐੱਫ. 2’ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਯਸ਼ ਦੀ ਫ਼ਿਲਮ ਬਲਾਕਬਸਟਰ ਹਿੱਟ ਸਾਬਿਤ ਹੋਈ ਹੈ। ਦੁਨੀਆ ਭਰ ’ਚ ਇਸ ਫ਼ਿਲਮ ਨੇ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।

ਇਹ ਖ਼ਬਰ ਵੀ ਪੜ੍ਹੋ : ਜਾਨੀ ਦੇ ਘਰ ਆਇਆ ਨੰਨ੍ਹਾ ਮਹਿਮਾਨ, ਪਤਨੀ ਨੇਹਾ ਨੇ ਦਿੱਤਾ ਪੁੱਤਰ ਨੂੰ ਜਨਮ

ਯਸ਼ ਦੇ ਕੰਮ ਨੂੰ ਦਰਸ਼ਕ ਤਾਂ ਪਸੰਦ ਕਰ ਹੀ ਰਹੇ ਹਨ ਪਰ ਹੁਣ ਲੱਗਦਾ ਹੈ ਕਿ ਉਨ੍ਹਾਂ ਦੀ ਧੀ ਵੀ ਪਿਤਾ ਦੀ ਫੈਨ ਹੋ ਗਈ ਹੈ। ਯਸ਼ ਨੇ ਆਪਣੀ ਤਿੰਨ ਸਾਲ ਦੀ ਧੀ ਆਰਿਆ ਦੀ ਇਕ ਬੇਹੱਦ ਕਿਊਟ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਆਰਿਆ, ਯਸ਼ ਦੀ ਫ਼ਿਲਮ ‘ਕੇ. ਜੀ. ਐੱਫ.’ ਦੇ ਗੀਤ ਸਲਾਮ ਰੌਕੀ ਭਾਈ ਨੂੰ ਗਾਉਂਦੀ ਨਜ਼ਰ ਆ ਰਹੀ ਹੈ ਪਰ ਇਸ ’ਚ ਟਵਿਸਟ ਇਹ ਹੈ ਕਿ ਉਹ ਰੌਕੀ ਭਾਈ ਨੂੰ ‘ਰੌਕੀ ਬੁਆਏ’ ਕਹਿ ਰਹੀ ਹੈ। ਨੰਨ੍ਹੀ ਆਰਿਆ ਗਾਉਂਦੀ ਹੈ, ‘ਸਲਾਮ ਰੌਕੀ ਬੁਆਏ... ਰੌਕ ਰੌਕ ਰੌਕੀ।’

ਇਸ ਵੀਡੀਓ ਦੀ ਇਕ ਕੈਪਸ਼ਨ ’ਚ ਯਸ਼ ਲਿਖਦੇ ਹਨ, ‘ਸਵੇਰ ਦਾ ਨਿਯਮ ਹੈ... ਸ਼ੁਰੂਆਤ ਰੌਕੀ ‘ਬੁਆਏ’ ਦਾ ਮਜ਼ਾਕ ਬਣਾ ਕੇ ਹੋਣੀ ਹੈ।’ ਆਰਿਆ ਦੀ ਇਹ ਵੀਡੀਓ ਇੰਟਰਨੈੱਟ ’ਤੇ ਅੱਗ ਵਾਂਗ ਫੈਲ ਰਹੀ ਹੈ। ਪ੍ਰਸ਼ੰਸਕਾਂ ਨੂੰ ਉਸ ਦਾ ਕਿਊਟ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਉਥੇ ਕੁਝ ਪ੍ਰਸ਼ੰਸਕ ਆਪਣੇ ਬੱਚਿਆਂ ਦੀ ਵੀਡੀਓ ਨੂੰ ਵੀ ਸਾਂਝਾ ਕਰ ਰਹੇ ਹਨ। ਕਈ ਯੂਜ਼ਰਸ ਨੇ ਦੱਸਿਆ ਕਿ ਬਹੁਤ ਸਾਰੇ ਬੱਚੇ ਰੌਕੀ ਭਾਈ ਦੇ ਫੈਨ ਬਣ ਚੁੱਕੇ ਹਨ।

ਯਸ਼ ਨੇ ਅਦਾਕਾਰ ਰਾਧਿਕਾ ਪੰਡਿਤ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਦੀ ਤਿੰਨ ਸਾਲ ਦੀ ਧੀ ਆਰਿਆ ਦੇ ਨਾਲ ਇਕ ਪੁੱਤਰ ਵੀ ਹੈ, ਜਿਸ ਦਾ ਨਾਂ ਯਥਾਰਵ ਹੈ। ਯਸ਼ ਦੀ ਫ਼ਿਲਮ ‘ਕੇ. ਜੀ. ਐੱਫ. 2’ 14 ਅਪ੍ਰੈਲ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਯਸ਼ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਨਿਕਲ ਗਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News