ਸਵਿਟਜ਼ਰਲੈਂਡ ’ਚ ਯਸ਼ ਚੋਪੜਾ ਦੀ ਵਿਰਾਸਤ ਹੋਈ ਪ੍ਰਸਿੱਧ, ਭਾਰਤੀਆਂ ਨੂੰ ਖ਼ੂਬਸੂਰਤੀ ਦਿਖਾਉਣ ’ਚ ਯੋਗਦਾਨ ਨੂੰ ਕੀਤਾ ਸਲਾਮ

Tuesday, Feb 14, 2023 - 10:29 AM (IST)

ਸਵਿਟਜ਼ਰਲੈਂਡ ’ਚ ਯਸ਼ ਚੋਪੜਾ ਦੀ ਵਿਰਾਸਤ ਹੋਈ ਪ੍ਰਸਿੱਧ, ਭਾਰਤੀਆਂ ਨੂੰ ਖ਼ੂਬਸੂਰਤੀ ਦਿਖਾਉਣ ’ਚ ਯੋਗਦਾਨ ਨੂੰ ਕੀਤਾ ਸਲਾਮ

ਮੁੰਬਈ (ਬਿਊਰੋ)– ਸਵਿਟਜ਼ਰਲੈਂਡ ਮਹਾਨ ਫ਼ਿਲਮ ਨਿਰਮਾਤਾ ਯਸ਼ ਚੋਪੜਾ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਆਪਣੇ ਸਿਨੇਮਾ ਰਾਹੀਂ ਭਾਰਤੀਆਂ ਨੂੰ ਸਵਿਟਜ਼ਰਲੈਂਡ ਦੀ ਸੁੰਦਰਤਾ ਦਿਖਾਉਣ ਲਈ ਸਲਾਮ ਕੀਤਾ।

ਨੈੱਟਫਲਿਕਸ ਦੀ ਬਹੁਤ-ਉਮੀਦ ਕੀਤੀ ਦਸਤਾਵੇਜ਼ੀ-ਸੀਰੀਜ਼ ‘ਦਿ ਰੋਮਾਂਟਿਕਸ’ ਵਾਈ. ਆਰ. ਐੱਫ. ’ਚ ਯਸ਼ ਚੋਪੜਾ ਦੀ ਵਿਰਾਸਤ ਤੇ ਭਾਰਤੀਆਂ ’ਤੇ ਇਸ ਦਾ ਪ੍ਰਭਾਵ ਪਿਛਲੇ 50 ਸਾਲਾਂ ’ਚ ਦਿਖਾਇਆ ਗਿਆ ਹੈ। ਇਹ ਸੀਰੀਜ਼ 14 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਗਲੇ ਮਹੀਨੇ ਸਿੱਧੂ ਦੀ ਬਰਸੀ ਮਨਾਏਗਾ ਪਰਿਵਾਰ, ਪਿਤਾ ਬਲਕੌਰ ਸਿੰਘ ਨੇ ਕੀਤਾ ਵੱਡਾ ਐਲਾਨ

ਜੰਗਫਰਾ ਰੇਲਵੇਜ਼, ਸਵਿਟਜ਼ਰਲੈਂਡ ਦੇ ਡਾਇਰੈਕਟਰ ਆਫ ਸੇਲਸ ਰੇਮੋ ਕੇਸਰ ਨੇ ਦੱਸਿਆ ਕਿ ਯਸ਼ ਚੋਪੜਾ ਇਕ ਮਹਾਨ ਵਿਅਕਤੀ ਸਨ, ਜਿਨ੍ਹਾਂ ਨੇ ਸਵਿਟਜ਼ਰਲੈਂਡ, ਖ਼ਾਸ ਤੌਰ ’ਤੇ ਜੰਗਫਰਾ ਖੇਤਰ ਦੀ ਸੁੰਦਰਤਾ ਨੂੰ ਆਪਣੀ ਸੁੰਦਰ ਤੇ ਰੂਹਾਨੀ ਸਿਨੇਮਾਟੋਗ੍ਰਾਫੀ ਰਾਹੀਂ ਦੁਨੀਆ ਭਰ ਦੇ ਭਾਰਤੀਆਂ ਦੀਆਂ ਕਈ ਪੀੜ੍ਹੀਆਂ ਨੂੰ ਦਿਖਾਇਆ।

ਹਰ ਸਾਲ ਯੂਰਪ ’ਚ ਜੰਗਫਰਾ ਦਾ ਦੌਰਾ ਕਰਨ ਵਾਲੇ ਸਿਖਰਲੇ ਭਾਰਤੀ ਹਮੇਸ਼ਾ ਸਾਨੂੰ ਦੱਸਦੇ ਹਨ ਕਿ ਕਿਵੇਂ ਯਸ਼ ਚੋਪੜਾ ਦੀਆਂ ਰੋਮਾਂਟਿਕ ਫ਼ਿਲਮਾਂ ਨੇ ਉਨ੍ਹਾਂ ਨੂੰ ਜੰਗਫਰਾ ਖੇਤਰ ਦਾ ਦੌਰਾ ਕਰਨ ਤੇ ਜੀਵਨ ਭਰ ਲਈ ਯਾਦਾਂ ਬਣਾਉਣ ਲਈ ਪ੍ਰੇਰਿਤ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News