ਕੋਰੋਨਾ ਕਾਲ 'ਚ ਅਦਾਕਾਰ ਯਸ਼ ਦਾ ਵੱਡਾ ਐਲਾਨ, ਫ਼ਿਲਮ ਇੰਡਸਟਰੀ ਦੇ ਕਾਮਿਆਂ ਨੂੰ ਵੰਡਣਗੇ 1.5 ਕਰੋੜ ਰੁਪਏ

Wednesday, Jun 02, 2021 - 03:22 PM (IST)

ਮੁੰਬਈ (ਬਿਊਰੋ) : ਕੰਨੜ ਸਟਾਰ ਯਸ਼ (Actor Yash) ਨੇ ਕੋਰੋਨਾ ਨਾਲ ਲੜ ਰਹੇ ਕੰਨੜ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਦੀ ਮਦਦ ਲਈ ਨੇਕ ਕਦਮ ਚੁੱਕਿਆ ਹੈ। ਉਹ ਉਦਯੋਗ ਨਾਲ ਜੁੜੇ ਮੈਂਬਰਾਂ ਨੂੰ ਨਕਦ ਰਾਸ਼ੀ ਪ੍ਰਦਾਨ ਕਰਨਗੇ। ਇਸ ਲਈ ਯਸ਼ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਕਮਾਈ ਵਿਚੋਂ 1.5 ਕਰੋੜ ਰੁਪਏ ਦੀ ਰਕਮ ਕੰਨੜ ਫ਼ਿਲਮ ਇੰਡਸਟਰੀ ਦੇ ਮੈਂਬਰਾਂ ਨੂੰ ਦੇਣਗੇ। ਇਹ ਰਕਮ ਤਿੰਨ ਹਜ਼ਾਰ ਮਜ਼ਦੂਰਾਂ ਦੇ ਖ਼ਾਤਿਆਂ ਵਿਚ ਪੰਜ ਹਜ਼ਾਰ ਰੁਪਏ ਦੇ ਹਿਸਾਬ ਨਾਲ ਵੰਡੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਨਿਸ਼ਾ ਰਾਵਲ ਦੇ ਸਮਰਥਨ 'ਚ ਦੋਸਤ ਰੋਹਿਤ ਵਰਮਾ, ਦਿਖਾਇਆ ਕਿਵੇਂ ਪਤੀ ਕਰਦਾ ਸੀ ਕੁੱਟਮਾਰ

ਕੰਨੜ ਫ਼ਿਲਮ ਭਾਈਚਾਰਾ ਵੀ ਬੁਰੀ ਤਰ੍ਹਾਂ ਹੋਇਆ ਪ੍ਰਭਾਵਿਤ
ਇਸ ਨੇ ਐਲਾਨ ਕਰਦਿਆਂ ਯਸ਼ ਨੇ ਇੱਕ ਬਿਆਨ ਸਾਂਝਾ ਕੀਤਾ ਹੈ, ਜਿਸ ਮੁਤਾਬਕ, ''ਕੋਵਿਡ-19 ਇੱਕ ਅਦਿੱਖ ਦੁਸ਼ਮਣ ਵਜੋਂ ਉੱਭਰਿਆ ਹੈ। ਇਸ ਨੇ ਸਾਡੇ ਦੇਸ਼ ਭਰ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀ ਰੋਜ਼ੀ ਰੋਟੀ ਨੂੰ ਤਬਾਹ ਕਰ ਦਿੱਤਾ ਹੈ। ਸਾਡੀ ਆਪਣੀ ਕੰਨੜ ਫ਼ਿਲਮ ਭਾਈਚਾਰਾ ਵੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਸੀਂ ਜਿਸ ਮੁਸ਼ਕਲ ਸਮੇਂ ਵਿਚ ਜੀ ਰਹੇ ਹਾਂ, ਉਸ ਵਿਚ ਹਰ 3000 ਮੈਂਬਰਾਂ ਦੀ ਮਦਦ ਜ਼ਰੂਰੀ ਹੈ। ਇਹ ਮੈਂਬਰ ਸਾਡੇ ਫ਼ਿਲਮ ਭਾਈਚਾਰਾ ਦੇ ਸਾਰੇ 21 ਵਿਭਾਗਾਂ 'ਚ ਸ਼ਾਮਲ ਹਨ। ਮੈਂ ਆਪਣੀ ਕਮਾਈ ਵਿਚੋਂ ਉਨ੍ਹਾਂ ਨੂੰ ਨਿੱਜੀ ਤੌਰ 'ਤੇ 5000 ਰੁਪਏ ਦਾਨ ਕਰਾਂਗਾ।'' ਉਨ੍ਹਾਂ ਨੇ ਅੱਗੇ ਕਿਹਾ, ''ਹਾਲਾਂਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਇਹ ਰਕਮ ਕੋਰੋਨਾ ਕਾਰਨ ਹੋਏ ਨੁਕਸਾਨ ਅਤੇ ਦੁੱਖਾਂ ਦੇ ਹੱਲ ਵਜੋਂ ਕਾਫ਼ੀ ਨਹੀਂ ਹੈ ਪਰ, ਇਹ ਇੱਕ ਉਮੀਦ ਦੀ ਕਿਰਨ ਹੈ ਅਤੇ ਉਮੀਦ ਵਿਸ਼ਵਾਸ ਦੀ ਨਿਸ਼ਚਤਤਾ ਨੂੰ ਨਿਰਧਾਰਤ ਕਰਦੀ ਹੈ।''

ਇਹ ਖ਼ਬਰ ਵੀ ਪੜ੍ਹੋ : ਸ਼੍ਰੀਦੇਵੀ ਦੀ ਮੌਤ ਦੇ 3 ਸਾਲ ਬਾਅਦ ਝਲਕਿਆ ਜਾਹਨਵੀ ਦਾ ਦਰਦ, ਦੱਸੀ ਮਾਂ ਦੀ ਆਖ਼ਰੀ ਇੱਛਾ

ਇਸ ਦੇ ਨਾਲ ਹੀ ਜੇਕਰ ਯਸ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਸ਼ੰਸਕ ਯਸ਼ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫ਼ਿਲਮ 'ਕੇ. ਜੀ. ਐੱਫ. 2' ਦੀ ਰਿਲੀਜ਼ਿੰਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਿਚ ਬਾਲੀਵੁੱਡ ਅਦਾਕਾਰ ਸੰਜੇ ਦੱਤ, ਰਵੀਨਾ ਟੰਡਨ ਅਤੇ ਪ੍ਰਕਾਸ਼ ਰਾਜ ਮੁੱਖ ਭੂਮਿਕਾਵਾਂ ਵਿਚ ਹਨ। ਨਿਰਦੇਸ਼ਕ ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ ਵਿਚ ਬਣੀ ਇਹ ਕੰਨੜ ਫ਼ਿਲਮ ਤੇਲਗੂ, ਤਾਮਿਲ, ਮਲਿਆਲਮ ਅਤੇ ਹਿੰਦੀ ਵਿਚ ਵੀ ਰਿਲੀਜ਼ ਹੋਵੇਗੀ। ਇਹ ਫ਼ਿਲਮ ਜੁਲਾਈ 2021 ਵਿਚ ਰਿਲੀਜ਼ ਹੋਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : 'ਪਾਚਰਡ' 'ਚ ਨਿਊਡ ਸੀਨ ਕਰਨ ਤੋਂ ਪਹਿਲਾਂ ਰਾਧਿਕਾ ਆਪਟੇ ਨੇ ਆਦਿਲ ਤੋਂ ਪੁੱਛਿਆ ਸੀ ਇਹ ਨਿੱਜੀ ਸਵਾਲ


sunita

Content Editor

Related News