ਯਸ਼ ‘ਰਾਵਣ’ ਦੇ ਕਿਰਦਾਰ ਨੂੰ ਜਿਊਂਦਾ ਕਰਨ ਲਈ ਪੂਰੀ ਤਰ੍ਹਾਂ ਤਿਆਰ, ਸੈੱਟ ਤੋਂ ਪਹਿਲੀ ਤਸਵੀਰ ਆਈ ਸਾਹਮਣੇ

Saturday, May 31, 2025 - 04:39 PM (IST)

ਯਸ਼ ‘ਰਾਵਣ’ ਦੇ ਕਿਰਦਾਰ ਨੂੰ ਜਿਊਂਦਾ ਕਰਨ ਲਈ ਪੂਰੀ ਤਰ੍ਹਾਂ ਤਿਆਰ, ਸੈੱਟ ਤੋਂ ਪਹਿਲੀ ਤਸਵੀਰ ਆਈ ਸਾਹਮਣੇ

ਮੁੰਬਈ- ਫਿਲਮ ‘ਰਾਮਾਇਣ ਪਾਰਟ-1’ ’ਚ ਰਾਕਿੰਗ ਸਟਾਰ ਯਸ਼ ਰਾਵਣ ਦੇ ਕਿਰਦਾਰ ਨੂੰ ਜ਼ਬਰਦਸਤ ਐਕਸ਼ਨ ਅਵਤਾਰ ’ਚ ਜਿਊਂਦਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਫਿਲਮ ਦੇ ਸੈੱਟ ਤੋਂ ਯਸ਼ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜਿਸ ’ਚ ਉਹ ਹਾਲੀਵੁੱਡ ਦੇ ਮਸ਼ਹੂਰ ਸਟੰਟ ਡਾਇਰੈਕਟਰ ਗਾਈ ਨਾਰਿਸ ਨਾਲ ਸ਼ਾਨਦਾਰ ਐਕਸ਼ਨ ਆਰਕ ’ਤੇ ਕੰਮ ਕਰ ਰਹੇ ਹਨ।

ਸਟੰਟ ਡਾਇਰੈਕਟਰ ਗਾਈ ਨਾਰਿਸ ਨਾਲ, ਜੋ ਮੈਡ ਮੈਕਸ : ਫਿਊਰੀ ਰੋਡ ਅਤੇ ਦਿ ਸੁਸਾਈਡ ਸਕੁਐਡ ਵਰਗੀਆਂ ਬਲਾਕਬਸਟਰ ਫਿਲਮਾਂ ਲਈ ਮਸ਼ਹੂਰ ਹਨ, ‘ਰਾਮਾਇਣ ਪਾਰਟ-1’ ਨੂੰ ਧਿਆਨ ’ਚ ਰੱਖਦਿਆਂ ਜ਼ਬਰਦਸਤ ਐਕਸ਼ਨ ਸੀਨ ਡਿਜ਼ਾਈਨ ਕਰ ਰਹੇ ਹਨ। ਫਿਲਮ ਨੂੰ ਨਮਿਤ ਮਲਹੋਤਰਾ ਪ੍ਰੋਡਿਊਸ ਕਰ ਰਹੇ ਹਨ, ਜੋ ਨਿਤੇਸ਼ ਤਿਵਾੜੀ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਹੈ।


author

cherry

Content Editor

Related News