ਦੀਪਿਕਾ ਪਾਦੁਕੋਣ ਬਣੀ LVMH ਪ੍ਰਾਈਜ਼ ਦੀ ਪਹਿਲੀ ਇੰਡੀਅਨ ਜਿਊਰੀ ਮੈਂਬਰ
Friday, Sep 05, 2025 - 10:48 AM (IST)

ਐਂਟਰਟੇਨਮੈਂਟ ਡੈਸਕ- ਦੀਪਿਕਾ ਪਾਦੁਕੋਣ ਅੱਜ ਭਾਰਤੀ ਸਿਨੇਮਾ ਦੀ ਸਭ ਤੋਂ ਵੱਡੀ ਸੁਪਰਸਟਾਰ ਮੰਨੀ ਜਾਂਦੀ ਹੈ। ਕਰੀਅਰ ਵਿਚ ਲਗਾਤਾਰ ਬਲਾਕਬਸਟਰ ਅਤੇ ਹਜ਼ਾਰ-ਹਜ਼ਾਰ ਕਰੋੜ ਦੀ ਕਮਾਈ ਕਰਨ ਵਾਲੀਆਂ ਫਿਲਮਾਂ ਨਾਲ ਦੀਪਿਕਾ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸੱਚਮੁਚ ਭਾਰਤੀ ਸਿਨੇਮਾ ਦਾ ਗਲੋਬਲ ਚਿਹਰਾ ਹੈ।
ਦੀਪਿਕਾ ਸਿਰਫ ਆਪਣੀ ਆਨ-ਸਕ੍ਰੀਨ ਸਫਲਤਾ ਨਾਲ ਹੀ ਨਹੀਂ, ਸਗੋਂ ਫ਼ੈਸ਼ਨ ਅਤੇ ਲਗਜ਼ਰੀ ਦੀ ਦੁਨੀਆ ਵਿਚ ਵੀ ਭਾਰਤ ਦੀ ਪਛਾਣ ਨੂੰ ਨਵਾਂ ਰੂਪ ਦੇ ਚੁੱਕੀ ਹੈ। ਅੱਜ ਉਹ ਦੁਨੀਆ ਦੇ ਸਭ ਤੋਂ ਵੱਡੇ ਇੰਟਰਨੈਸ਼ਨਲ ਨਾਮਾਂ ਦੀ ਬ੍ਰਾਂਡ ਐਂਬੇਸਡਰ ਹੈ। ਇਸ ਤਰ੍ਹਾਂ ਗਲੋਬਲ ਪਲੇਟਫਾਰਮਸ ’ਤੇ ਦੀਪਿਕਾ ਭਾਰਤ ਦਾ ਤਰਜ਼ਮਾਨੀ ਕਰ ਰਹੀ ਹੈ।
ਹੁਣ ਦੀਪਿਕਾ ਨੇ ਆਪਣੇ ਅਨੋਖੇ ਸਫਰ ਵਿਚ ਇਕ ਹੋਰ ਉਪਲਬਧੀ ਨੂੰ ਜੋੜਿਆ ਹੈ। ਉਸ ਨੂੰ 2025 ਐੱਲ.ਵੀ.ਐੱਮ.ਐੱਚ. ਪ੍ਰਾਈਜ਼ ਦੇ ਫਾਈਨਲ ਲਈ ਲੁਈ ਵੀਟਾਨ ਦੀ ਐਂਬੇਸਡਰ ਅਤੇ ਜਿਊਰੀ ਮੈਂਬਰ ਐਲਾਨਿਆ ਗਿਆ ਹੈ। ਦੀਪਿਕਾ ਪਿਛਲੇ ਸਾਲ ਨੈਟਲੀ ਪੋਰਟਮੈਨ 2024 ਐੱਲ.ਵੀ.ਐੱਮ.ਐੱਚ. ਪ੍ਰਾਈਜ਼ ਫਾਰ ਯੰਗ ਫ਼ੈਸ਼ਨ ਡਿਜ਼ਾਈਨਰਸ ਦੀ ਸਪੈਸ਼ਲ ਜਿਊਰੀ ਵਿਚ ਸ਼ਾਮਿਲ ਹੋਈ ਸੀ, ਜਿੱਥੇ ਉਸ ਨੇ ਸਵੀਡਿਸ਼ ਡਿਜ਼ਾਈਨਰ ਐਲੇਨ ਹੋਡਕਵਾ ਲਾਰਸਨ ਨੂੰ ਮੇਨ ਪ੍ਰਾਈਜ਼ ਪ੍ਰੈਜੇਂਟ ਕੀਤਾ ਸੀ। ਬ੍ਰਾਂਡ ਨੇ ਐਲਾਨ ਕਰਦੇ ਹੋਏ ਲਿਖਿਆ ਹੈ ਕਿ ਦੀਪਿਕਾ ਪਾਦੁਕੋਣ ਫਾਰ ਲੁਈ ਵੀਟਾਨ : 2025 ਐੱਲ.ਵੀ.ਐੱਮ.ਐੱਚ. ਪ੍ਰਾਈਜ਼ ਜਿਊਰੀ ਮੈਂਬਰ।
ਦੀਪਿਕਾ ਪਾਦੁਕੋਣ ਨੇ ਸੋਸ਼ਲ ਮੀਡੀਆ ’ਤੇ ਲੇਟੈਸਟ ਹੌਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿਚ ਉਹ ਮੈਟੈਲਿਕ ਟਚ ਵਾਲੀ ਹਾਈ ਸਲਿਟ ਫਿਊਜਨ ਡਰੈੱਸ ਵਿਚ ਪੋਜ਼ ਦੇ ਰਹੀ ਹੈ। ਉੱਪਰੀ ਹਿੱਸਾ ’ਤੇ ਢਿਲਾ ਟਾਪ ਹੈ। ਨੀਵਾਂ ਹਿੱਸਾ ਫਰਿੰਜ ਸਟਾਈਲ ਦਾ ਹੈ। ਬੱਝੇ ਵਾਲਾਂ ਅਤੇ ਬਲੈਕ ਹੀਲਜ਼ ਨਾਲ ਲੁੱਕ ਪੂਰਾ ਕੀਤਾ ਹੈ।