‘ਆਰਟੀਕਲ 370’ ਸਿਨੇਮਾ ਨਾਲ ਜੁੜੇ ਲੋਕਾਂ ਤੇ ਪਰਿਵਾਰ ਵਜੋਂ ਮਹੱਤਵਪੂਰਨ ਫ਼ਿਲਮ’

02/11/2024 11:45:44 AM

ਮੁੰਬਈ (ਬਿਊਰੋ)– ਅਦਾਕਾਰਾ ਯਾਮੀ ਗੌਤਮ ਧਰ ‘ਆਰਟੀਕਲ 370’ ਨਾਲ ਵੱਡੇ ਪਰਦੇ ’ਤੇ ਇਕ ਮੁਸ਼ਕਿਲ ਕਹਾਣੀ ਲਿਆਉਣ ਲਈ ਤਿਆਰ ਹੈ। ਪਤੀ ਆਦਿਤਿਆ ਧਰ ਨਾਲ ਵਿਆਹ ਤੋਂ ਬਾਅਦ ਯਾਮੀ ਦਾ ਇਹ ਪਹਿਲਾ ਸਹਿਯੋਗ ਹੈ, ਜੋ ‘ਆਰਟੀਕਲ 370’ ਦੇ ਲੇਖਕ ਤੇ ਸਹਿ-ਨਿਰਮਾਤਾ ਹਨ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਮੈਂਡੀ ਤੱਖਰ ਦੀਆਂ ਪਤੀ ਨਾਲ ਦਿਲਕਸ਼ ਤਸਵੀਰਾਂ ਆਈਆਂ ਸਾਹਮਣੇ, ਸੰਗੀਤ ਸੈਰੇਮਨੀ ’ਚ ਦਿਸੇ ਇਕੱਠੇ

ਯਾਮੀ ਕਹਿੰਦੀ ਹੈ, ‘‘ਉੜੀ : ਦਿ ਸਰਜੀਕਲ ਸਟ੍ਰਾਈਕ’ ਤੇ ਵਿਆਹ ਤੋਂ ਬਾਅਦ ਮੈਨੂੰ ਕਈ ਵਾਰ ਪੁੱਛਿਆ ਗਿਆ ਹੈ ਕਿ ਅਸੀਂ ਕਦੋਂ ਸਹਿਯੋਗ ਕਰਾਂਗੇ। ਇਹ ਹਮੇਸ਼ਾ ਸਹੀ ਸਕ੍ਰਿਪਟ ਬਾਰੇ ਸੀ, ਸਹੀ ਸਮੇਂ ਤੇ ਸਹੀ ਮੌਕੇ ਬਾਰੇ ਸੀ। ਮੈਂ ਆਦਿਤਿਆ ਦੀ ਸ਼ੁਕਰਗੁਜ਼ਾਰ ਹਾਂ ਕਿ ‘ਆਰਟੀਕਲ 370’ ਮੇਰੇ ਲਈ ਆਈ। ‘ਆਰਟੀਕਲ 370’ ਸਾਡੇ ’ਚੋਂ ਸਿਨੇਮਾ ਨਾਲ ਜੁੜੇ ਲੋਕਾਂ ਲਈ ਤੇ ਨਿੱਜੀ ਤੌਰ ’ਤੇ ਇਕ ਪਰਿਵਾਰ ਵਜੋਂ ਬਹੁਤ ਮਹੱਤਵਪੂਰਨ ਫ਼ਿਲਮ ਹੈ।’’

ਜਯੋਤੀ ਦੇਸ਼ਪਾਂਡੇ, ਆਦਿਤਿਆ ਧਰ ਤੇ ਲੋਕੇਸ਼ ਧਰ ਵਲੋਂ ਨਿਰਮਿਤ ਇਹ ਫ਼ਿਲਮ 23 ਫਰਵਰੀ, 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News