ਵਿਆਹ ਤੋਂ ਬਾਅਦ ਯਾਮੀ ਗੌਤਮ ਦੀ ਜ਼ਿੰਦਗੀ ਦਾ ਵੱਡਾ ਬਦਲਾਅ, ਸੋਸ਼ਲ ਮੀਡੀਆ ''ਤੇ ਕੀਤਾ ਐਲਾਨ

Wednesday, Aug 18, 2021 - 01:00 PM (IST)

ਵਿਆਹ ਤੋਂ ਬਾਅਦ ਯਾਮੀ ਗੌਤਮ ਦੀ ਜ਼ਿੰਦਗੀ ਦਾ ਵੱਡਾ ਬਦਲਾਅ, ਸੋਸ਼ਲ ਮੀਡੀਆ ''ਤੇ ਕੀਤਾ ਐਲਾਨ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਇਨ੍ਹੀਂ ਦਿਨੀਂ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ। ਯਾਮੀ ਗੌਤਮ ਨੇ ਕੁਝ ਮਹੀਨੇ ਪਹਿਲਾਂ ਹੀ 'ਉੜੀ' ਡਾਇਰੈਕਟਰ ਆਦਿਤਿਆ ਧਾਰ ਨਾਲ ਵਿਆਹ ਕਰਵਾਇਆ ਹੈ। ਉੱਥੇ ਹੀ ਅਦਾਕਾਰ ਜਲਦ ਹੀ ਸੈਫ ਅਲੀ ਖ਼ਾਨ ਨਾਲ ਮਲਟੀ ਸਟਾਰਰ ਫ਼ਿਲਮ 'ਭੂਤ ਪੁਲਿਸ' 'ਚ ਨਜ਼ਰ ਆਉਣ ਵਾਲੀ ਹੈ।

PunjabKesari

ਹਾਲ ਹੀ 'ਚ ਯਾਮੀ ਗੌਤਮ ਨੇ 'ਭੂਤ ਪੁਲਸ' ਦਾ ਟਰੇਲਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਨਾਲ ਹੀ ਅਦਾਕਾਰਾ ਨੇ ਆਪਣੀ ਪਛਾਣ 'ਚ ਇਕ ਬਦਲਾਅ ਵੀ ਕਰ ਲਿਆ ਹੈ। ਦਰਅਸਲ, ਹੁਣ ਤਕ ਤੁਸੀਂ ਜਿਸ ਯਾਮੀ ਨੂੰ ਗੌਤਮ ਦੇ ਸਰਨੇਮ ਨਾਲ ਜਾਣਦੇ ਸੀ, ਹੁਣ ਉਨ੍ਹਾਂ ਨੇ ਆਪਣਾ ਸਰਨੇਮ ਬਦਲ ਦਿੱਤਾ ਹੈ। 

ਦੱਸ ਦਈਏ ਕਿ ਯਾਮੀ ਨੇ ਟਰੇਲਰ ਰਿਲੀਜ਼ ਕਰਨ ਦੇ ਨਾਲ ਹੀ ਆਪਣਾ ਸਰਨੇਮ ਵੀ ਅਪਡੇਟ ਕਰਕੇ 'ਯਾਮੀ ਗੌਤਮ ਧਾਰ' ਕਰ ਦਿੱਤਾ ਹੈ, ਜੋ ਕਿ ਉਨ੍ਹਾਂ ਦੇ ਪਤੀ ਦਾ ਸਰਨੇਮ ਹੈ। ਉਂਝ ਯਾਮੀ ਗੌਤਮ ਤੋਂ ਪਹਿਲਾਂ ਸੋਨਮ ਕਪੂਰ, ਪ੍ਰਿਅੰਕਾ ਚੋਪੜਾ, ਕਰੀਨਾ ਕਪੂਰ ਵਰਗੀਆਂ ਮਸ਼ਹੂਰ ਅਦਾਕਾਰਾਂ ਵੀ ਆਪਣੇ ਨਾਂ ਦੇ ਅੱਗੇ ਆਪਣੇ ਪਤੀ ਦਾ ਸਰਨੇਮ ਜੋੜ ਚੁੱਕੀਆਂ ਹਨ।


author

sunita

Content Editor

Related News