ਫ਼ਿਲਮ ‘ਯਾਰੀਆਂ 2’ ਦਾ ਪਹਿਲਾ ਗਾਣਾ ‘ਸਹੁਰੇ ਘਰ’ ਹੋਇਆ ਰਿਲੀਜ਼
Monday, Aug 28, 2023 - 11:05 AM (IST)

ਮੁੰਬਈ (ਬਿਊਰੋ) - ਡਾਂਸ ਫਲੋਰ ’ਤੇ ਨੱਚਣ ਲਈ ਤਿਆਰ ਹੋ ਜਾਓ ਕਿਉਂਕਿ ਸਾਲ ਦੇ ਸਭ ਤੋਂ ਖੂਬਸੂਰਤ ਮਿਊਜ਼ਿਕ ਲ ਐਕਸਟ੍ਰਾਵਗੰਜਾ ‘ਯਾਰੀਆਂ 2’ ਦਾ ਪਹਿਲਾ ਗਾਣਾ ‘ਸਹੁਰੇ ਘਰ’ ਆ ਗਿਆ ਹੈ। ਦਮਦਾਰ ਬੀਟਸ ਤੇ ਬੋਲਾਂ ਨਾਲ ਐਨਰਜੀ ਭਰਪੂਰ ਇਹ ਗਰੂਵੀ ਨੰਬਰ ਇਸ ਵਿਆਹ ਦੇ ਸੀਜ਼ਨ ’ਚ ਪਸੰਦੀਦਾ ਬਣਨ ਲਈ ਤਿਆਰ ਹੈ। ਇਹ ਗੀਤ ਦਿਵਿਆ, ਮਿਜ਼ਾਨ ਤੇ ਪਰਲ ਵਿਚਾਲੇ ਸਾਂਝੇ ਕੀਤੇ ਅਟੁੱਟ ਬੰਧਨ ਨੂੰ ਖੂਬਸੂਰਤੀ ਨਾਲ ਕੈਪਚਰ ਕਰਦਾ ਹੈ, ਜੋ ਨਾ ਸਿਰਫ ਚਚੇਰੇ ਭਰਾ ਹਨ, ਸਗੋਂ ਚੰਗੇ ਦੋਸਤ ਵੀ ਹਨ।
ਇਹ ਖ਼ਬਰ ਵੀ ਪੜ੍ਹੋ : ‘ਗਦਰ 2’ ਨੇ ‘ਕੇ. ਜੀ. ਐੱਫ. 2’ ਨੂੰ ਛੱਡਿਆ ਪਿੱਛੇ, ਭਾਰਤ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਣੀ ਤੀਜੀ ਹਿੰਦੀ ਫ਼ਿਲਮ
ਵਿਸ਼ਾਲ ਮਿਸ਼ਰਾ ਤੇ ਨੀਤੀ ਮੋਹਨ ਦੁਆਰਾ ਗਾਏ ਗਏ ਇਸ ਗੀਤ ਨੂੰ ਸੰਗੀਤ ਮਨਨ ਭਾਰਦਵਾਜ ਦੁਆਰਾ ਤਿਆਰ ਕੀਤਾ ਗਿਆ ਹੈ। ਰਾਧਿਕਾ ਰਾਓ ਤੇ ਵਿਨੈ ਸਪਰੂ ਦੁਆਰਾ ਕੋਰੀਓਗ੍ਰਾਫ਼ ਤੇ ਨਿਰਦੇਸ਼ਿਤ ਕੀਤਾ ਗਿਆ ਇਹ ਗੀਤ ‘ਸਹੁਰੇ ਘਰ’ ਉਨ੍ਹਾਂ ਦੀ ਦੋਸਤੀ, ਉਨ੍ਹਾਂ ਦੇ ਹਾਸੇ ਤੇ ਉਨ੍ਹਾਂ ਦੇ ਪਲਾਂ ਨੂੰ ਕੈਪਚਰ ਕਰਦਾ ਹੈ।
ਟੀ-ਸੀਰੀਜ਼ ਫਿਲਮਜ਼ ਤੇ ਰਾਓ ਐਂਡ ਸਪਰੂ ਫਿਲਮਜ਼ ਪ੍ਰੋਡਕਸ਼ਨ ਦੀ ਫ਼ਿਲਮ ‘ਯਾਰੀਆਂ 2’ ’ਚ ਦਿਵਿਆ ਖੋਸਲਾ ਕੁਮਾਰ, ਮਿਜ਼ਾਨ ਜਾਫ਼ਰੀ ਤੇ ਪਰਲ ਵੀ. ਪੁਰੀ, ਯਸ਼ ਦਾਸਗੁਪਤਾ, ਅਨਸਵਰਾ ਰਾਜਨ, ਵਰੀਨਾ ਹੁਸੈਨ ਤੇ ਪ੍ਰਿਆ ਵਰੀਅਰ ਨਜ਼ਰ ਆਉਣਗੇ। ਇਹ ਫ਼ਿਲਮ 20 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਦਿਵਿਆ ਖੋਸਲਾ ਕੁਮਾਰ ਤੇ ਆਯੂਸ਼ ਮਹੇਸ਼ਵਰੀ ਦੁਆਰਾ ਨਿਰਮਿਤ ਇਸ ਫ਼ਿਲਮ ਦਾ ਨਿਰਦੇਸ਼ਨ ਰਾਧਿਕਾ ਰਾਓ ਤੇ ਵਿਨੇ ਸਪਰੂ ਨੇ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।