ਅੱਜ ਲੁਧਿਆਣਾ ਵਿਖੇ ਰੌਣਕਾਂ ਲਾਏਗੀ ‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ਦੀ ਟੀਮ

Monday, Aug 22, 2022 - 12:49 PM (IST)

ਅੱਜ ਲੁਧਿਆਣਾ ਵਿਖੇ ਰੌਣਕਾਂ ਲਾਏਗੀ ‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ਦੀ ਟੀਮ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ 2 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਦੀ ਟੀਮ ਪ੍ਰਮੋਸ਼ਨ ਵੀ ਜ਼ੋਰਾਂ-ਸ਼ੋਰਾਂ ’ਤੇ ਕਰ ਰਹੀ ਹੈ ਤੇ ਇਸੇ ਸਿਲਸਿਲੇ ’ਚ ਫ਼ਿਲਮ ਦੀ ਟੀਮ ਅੱਜ ਲੁਧਿਆਣਾ ਵਿਖੇ ਪਹੁੰਚਣ ਵਾਲੀ ਹੈ। ਗਿੱਪੀ ਗਰੇਵਾਲ, ਤਨੂੰ ਗਰੇਵਾਲ, ਕਰਮਜੀਤ ਅਨਮੋਲ ਤੇ ਰਾਜ ਧਾਲੀਵਾਲ ਤੋਂ ਇਲਾਵਾ ਹੈਪੀ ਰਾਏਕੋਟੀ, ਰੇਸ਼ਮ ਸਿੰਘ ਅਨਮੋਲ, ਜੀ ਖ਼ਾਨ, ਸਿਮਰਤ ਕੌਰ, ਰਿੱਕੀ ਖ਼ਾਨ ਤੇ ਜੰਗੋਤ ਗਿੱਲ ਵਰਗੇ ਕਲਾਕਾਰ ਵੀ ਲੁਧਿਆਣਾ ਵਿਖੇ ਰੌਣਕਾਂ ਲਾਉਣ ਵਾਲੇ ਹਨ। ਅੱਜ ਸ਼ਾਮ 7 ਵਜੇ ਬਰਗਰ ਕਿੰਗ ਦੁੱਗਰੀ, ਫੇਜ਼ 1 ਮਾਰਕੀਟ, ਲੁਧਿਆਣਾ ਵਿਖੇ ਫ਼ਿਲਮ ਦੀ ਟੀਮ ਪਹੁੰਚਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਫਲਾਪ ਫ਼ਿਲਮਾਂ ਲਈ ਅਕਸ਼ੇ ਨੇ ਖ਼ੁਦ ਨੂੰ ਮੰਨਿਆ ਜ਼ਿੰਮੇਵਾਰ, ਕਿਹਾ- ‘ਇਹ ਸਾਰੀ ਮੇਰੀ ਗਲਤੀ...’

ਦੱਸ ਦੇਈਏ ਕਿ ‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ’ਚ ਗਿੱਪੀ ਤੇ ਤਨੂੰ ਤੋਂ ਇਲਾਵਾ ਕਰਮਜੀਤ ਅਨਮੋਲ, ਰਾਜ ਧਾਲੀਵਾਲ ਤੇ ਹਰਮਨ ਘੁੰਮਣ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਸ਼ੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

PunjabKesari

ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਇਸ ਫ਼ਿਲਮ ਨੂੰ ਵਿਕਾਸ ਵਸ਼ਿਸ਼ਟ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੇ ਟਰੇਲਰ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਕਿ ਇਸ ’ਚ ਹਰ ਰੰਗ ਭਰਿਆ ਗਿਆ ਹੈ, ਭਾਵੇਂ ਉਹ ਕਾਮੇਡੀ ਹੋਵੇ, ਰੋਮਾਂਟਿਕ ਹੋਵੇ ਜਾਂ ਫਿਰ ਸੈਡ। ਇਸ ਫ਼ਿਲਮ ਪ੍ਰਤੀ ਲੋਕਾਂ ਦੀ ਖਿੱਚ ਵੀ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News