ਕੱਲ ਨੂੰ ਜਲੰਧਰ ’ਚ ਰੌਣਕਾ ਲਗਾਏਗੀ ‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ਦੀ ਟੀਮ
Thursday, Aug 25, 2022 - 04:48 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ। ਫ਼ਿਲਮ ਦੀ ਟੀਮ ਕੱਲ ਯਾਨੀ 26 ਅਗਸਤ ਨੂੰ ਜਲੰਧਰ ਵਿਖੇ ਰੌਣਕਾਂ ਲਗਾਉਣ ਜਾ ਰਹੀ ਹੈ।
ਇਸ ਮੌਕੇ ਗਿੱਪੀ ਗਰੇਵਾਲ, ਤਨੂੰ ਗਰੇਵਾਲ, ਕਰਮਜੀਤ ਅਨਮੋਲ ਤੇ ਰਾਜ ਧਾਲੀਵਾਲ ਉਚੇਚੇ ਤੌਰ ’ਤੇ ਪਹੁੰਚਣਗੇ। ਇਨ੍ਹਾਂ ਨਾਲ ਹੈਪੀ ਰਾਏਕੋਟੀ, ਜੀ ਖ਼ਾਨ, ਰਿੱਕੀ ਖ਼ਾਨ, ਇੰਦਰਜੀਤ ਨਿੱਕੂ, ਰਘਵੀਰ ਬੋਲੀ, ਰਣਬੀਰ, ਸਿਮਰਤ ਕੌਰ, ਦੀਪ ਸਿੰਘ ਤੇ ਜਗਨਜੋਤ ਸਿੰਘ ਵੀ ਜਲੰਧਰ ਪਹੁੰਚ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਵਾਇਰਲ ਵੀਡੀਓ ਤੋਂ ਬਾਅਦ ਗਾਇਕ ਇੰਦਰਜੀਤ ਨਿੱਕੂ ਦਾ ਪਹਿਲਾ ਬਿਆਨ ਆਇਆ ਸਾਹਮਣੇ
ਫ਼ਿਲਮ ਦੀ ਟੀਮ ਤੇ ਵੱਖ-ਵੱਖ ਸਿਤਾਰੇ ਸ਼ਾਮ 7 ਵਜੇ ਪੀ. ਪੀ. ਆਰ. ਮਾਰਕੀਟ ਜਲੰਧਰ ਵਿਖੇ ਫ਼ਿਲਮ ਦੀ ਪ੍ਰਮੋਸ਼ਨ ਕਰਨਗੇ ਤੇ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ।
ਦੱਸ ਦੇਈਏ ਕਿ ‘ਯਾਰ ਮੇਰਾ ਤਿੱਤਲੀਆਂ ਵਰਗਾ’ ਫ਼ਿਲਮ ਦੁਨੀਆ ਭਰ ’ਚ 2 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਟਰੇਲਰ ਤੇ ਗੀਤਾਂ ਨੇ ਲੋਕਾਂ ’ਚ ਫ਼ਿਲਮ ਪ੍ਰਤੀ ਖਿੱਚ ਬਣਾਈ ਹੋਈ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।