ਪਹਿਲਵਾਨ John Cena ਰੰਗਿਆ ਪੰਜਾਬੀਆਂ ਦੇ ਰੰਗ 'ਚ, ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ

Saturday, Jul 13, 2024 - 01:54 PM (IST)

ਪਹਿਲਵਾਨ John Cena ਰੰਗਿਆ ਪੰਜਾਬੀਆਂ ਦੇ ਰੰਗ 'ਚ, ਕੀਤਾ ਜ਼ਬਰਦਸਤ ਡਾਂਸ, ਵੀਡੀਓ ਵਾਇਰਲ

ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜੋੜੇ ਦੇ ਵਿਆਹ  'ਚ ਭਾਰਤ ਅਤੇ ਵਿਦੇਸ਼ਾਂ ਤੋਂ ਬਹੁਤ ਸਾਰੇ ਮਹਿਮਾਨ ਸ਼ਾਮਲ ਹੋਏ। ਅਨੰਤ ਅਤੇ ਰਾਧਿਕਾ ਦੇ ਵਿਆਹ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਖੂਬ ਮਸਤੀ ਕੀਤੀ।ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਜੀਓ ਵਰਲਡ ਸੈਂਟਰ 'ਚ ਵਿਆਹ ਕਰਵਾਇਆ ਇਸ ਵਿਆਹ 'ਚ ਦੇਸ਼ ਤੋਂ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਮਹਿਮਾਨ ਆਏ ਹਨ। ਕਿਮ ਕਾਰਦਾਸ਼ੀਅਨ, ਖਲੋਏ ਕਰਦਸ਼ੀਅਨ ਅਤੇ ਰੇਮਾ ਵਰਗੇ ਅੰਤਰਰਾਸ਼ਟਰੀ ਸਿਤਾਰੇ ਵਿਆਹ 'ਚ ਸ਼ਾਮਲ ਹੋਏ। ਡਬਲਯੂਡਬਲਯੂਈ ਦੇ ਪਹਿਲਵਾਨ ਅਤੇ ਅਦਾਕਾਰ ਜਾਨ ਸੀਨਾ ਵੀ ਸ਼ਾਮਲ ਹੋਏ ਹਨ। ਉਸ ਦਾ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।

 

ਅਨੰਤ ਅਤੇ ਰਾਧਿਕਾ ਦੇ ਵਿਆਹ 'ਚ ਜਾਨ ਸੀਨਾ ਪੂਰੀ ਤਰ੍ਹਾਂ ਦੇਸੀ ਅਵਤਾਰ 'ਚ ਨਜ਼ਰ ਆਏ ਸਨ।ਪਹਿਲਵਾਨ ਨੇ ਵਿਆਹ 'ਚ ਆਸਮਾਨੀ-ਨੀਲੀ ਸ਼ੇਰਵਾਨੀ ਦੇ 'ਚ ਖੂਬਸੂਰਤ ਲੁੱਕ 'ਚ ਨਜ਼ਰ ਆਏ। ਵਿਆਹ  'ਚ ਮੁਕੇਸ਼ ਅੰਬਾਨੀ ਨੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਸੀ। ਇਸ ਵਾਇਰਲ ਹੋ ਰਹੀ ਵੀਡੀਓ ਦੇ 'ਚ ਦੇਖ ਸਕਦੇ ਹੋ ਕਿਵੇਂ ਜਾਨ ਸੀਨਾ ਪੰਜਾਬੀ ਗੀਤ ਉੱਤੇ ਨੱਚਦੇ ਹੋਏ ਨਜ਼ਰ ਆ ਰਹੇ ਹਨ।


author

Priyanka

Content Editor

Related News