ਜਦੋਂ ਸੰਨੀ ਲਿਓਨ ਦੇ ਘਰ ਵੜ੍ਹਿਆ ਕੌਕਰੋਚ, ਵੇਖ ਪਤੀ-ਪਤਨੀ ਦੀ ਹਾਲਤ ਹੋਈ ਖਰਾਬ (ਵੀਡੀਓ)
Wednesday, Aug 04, 2021 - 03:06 PM (IST)

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕੀਤੀ ਹੈ, ਜੋ ਇੰਸਟਾਗ੍ਰਾਮ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸੰਨੀ ਲਿਓਨ ਦੇ ਘਰ ਦੀ ਹੈ। ਵੀਡੀਓ 'ਚ ਸੰਨੀ ਲਿਓਨ ਘਰ 'ਚ ਦਾਖਲ ਹੋਏ ਕੌਕਰੋਚ ਨਾਲ ਪੰਗੇ ਲੈਂਦੀ ਨਜ਼ਰ ਆ ਰਹੀ ਹੈ। ਉਸ ਦਾ ਪਤੀ ਡੈਨੀਅਲ ਇਸ ਤੋਂ ਬਚਣ 'ਚ ਉਸ ਨੂੰ ਪੂਰਾ ਸਮਰਥਨ ਦੇ ਰਿਹਾ ਹੈ। ਵੀਡੀਓ ਇੰਨਾ ਮਜ਼ੇਦਾਰ ਹੈ ਕਿ ਸ਼ੇਅਰ ਕਰਨ ਦੇ ਥੋੜ੍ਹੇ ਸਮੇਂ 'ਚ ਹੀ ਇਹ ਬਹੁਤ ਵਾਇਰਲ ਹੋ ਗਿਆ।
ਇਸ ਵੀਡੀਓ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦਿਆਂ ਸੰਨੀ ਲਿਓਨ ਨੇ ਕੈਪਸ਼ਨ 'ਚ ਲਿਖਿਆ, ''ਵੂਮੈਨ ਬਨਾਮ ਵਾਈਲਡ (ਫਲਾਇੰਗ ਕਾਕਰੋਚ ਵਰਜ਼ਨ)।'' ਮਿਸਟਰ ਵੇਬਰ ਨੂੰ ਐਕਸ਼ਨ 'ਚ ਵੇਖਣ ਲਈ ਵੀਡੀਓ ਨੂੰ ਆਖੀਰ ਤੱਕ ਜ਼ਰੂਰ ਵੇਖੋ। ਇਸ ਦੇ ਨਾਲ ਹੀ ਸੰਨੀ ਨੇ ਇਹ ਵੀ ਦੱਸਿਆ ਹੈ ਕਿ ਇਸ ਵੀਡੀਓ ਨੂੰ ਬਣਾਉਣ ਦੇ ਦੌਰਾਨ ਕਿਸੇ ਵੀ ਕੌਕਰੋਚ ਨੂੰ ਸੱਟ ਨਹੀਂ ਲੱਗੀ ਹੈ।
ਦੱਸ ਦੇਈਏ ਕਿ ਸੰਨੀ ਲਿਓਨ ਅਕਸਰ ਆਪਣੇ ਫਨੀ ਵੀਡੀਓਜ਼ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਸੰਨੀ ਲਿਓਨ ਹਮੇਸ਼ਾ ਹੀ ਆਪਣੇ ਲੁੱਕਸ ਅਤੇ ਫੈਸ਼ਨ ਸੈਂਸ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹੀ ਹੈ। ਸੰਨੀ ਦਾ ਇੰਸਟਾਗ੍ਰਾਮ ਇਸ ਗੱਲ ਦਾ ਸਬੂਤ ਹੈ ਕਿ ਅਦਾਕਾਰੀ ਦੇ ਮਾਮਲੇ 'ਚ ਉਹ ਬਾਕੀ ਬੀ-ਟਾਊਨ ਹਸੀਨਾਵਾਂ ਤੋਂ ਪਿੱਛੇ ਹੋ ਸਕਦੀ ਹੈ ਪਰ ਸਟਾਇਲ ਦੇ ਮਾਮਲੇ 'ਚ ਉਹ ਹਰ ਕਿਸੇ ਤੋਂ ਅੱਗੇ ਹੈ। ਸੰਨੀ ਲਿਓਨ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਸੰਨੀ ਦੇ ਪ੍ਰਸ਼ੰਸਕ ਵੀ ਉਸ ਦੇ ਹਰ ਕੰਮ 'ਤੇ ਮਰ ਜਾਂਦੇ ਹਨ।