ਜੂਨੀਅਰ NTR ਦੀ ਕਾਮੇਡੀ ਮੂਵੀ ਦੇਖਦਿਆਂ ਮਰੀਜ਼ ਨੇ ਕਰਵਾਈ ਸਰਜਰੀ, ਵੀਡੀਓ ਵਾਇਰਲ

Friday, Sep 20, 2024 - 05:03 PM (IST)

ਜੂਨੀਅਰ NTR ਦੀ ਕਾਮੇਡੀ ਮੂਵੀ ਦੇਖਦਿਆਂ ਮਰੀਜ਼ ਨੇ ਕਰਵਾਈ ਸਰਜਰੀ, ਵੀਡੀਓ ਵਾਇਰਲ

ਮੁੰਬਈ- ਜੂਨੀਅਰ ਐਨਟੀਆਰ ਦਾ ਪ੍ਰਸ਼ੰਸਕ ਕੌਣ ਨਹੀਂ ਹੈ? ਦੱਖਣ ਤੋਂ ਲੈ ਕੇ ਹਿੰਦੀ ਪੱਟੀ ਤੱਕ ਲੋਕ ਉਸ ਦੀਆਂ ਫਿਲਮਾਂ ਨੂੰ ਪਸੰਦ ਕਰਦੇ ਹਨ। ਦੱਖਣ 'ਚ ਜੂਨੀਅਰ ਐੱਨ.ਟੀ.ਆਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਰਫ ਇਕ ਸਟਾਰ ਨਹੀਂ ਸਗੋਂ ਲੋਕਾਂ ਦੇ ਜਜ਼ਬਾਤ ਹਨ। ਸੋਸ਼ਲ ਮੀਡੀਆ 'ਤੇ ਇਕ ਪ੍ਰਸ਼ੰਸਕ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿੱਥੇ ਉਹ ਜੂਨੀਅਰ ਐਨਟੀਆਰ ਦੀ ਫਿਲਮ ਦੀ ਮਦਦ ਨਾਲ ਆਪਣੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਗੁਜ਼ਾਰ ਰਹੀ ਹੈ।

 

ਹਾਲ ਹੀ 'ਚ ਜੂਨੀਅਰ NTR ਦੇ ਇਕ ਫੈਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਔਰਤ ਸਰਜਰੀ ਦੌਰਾਨ NTR ਦੀ ਫਿਲਮ ਦੇਖ ਰਹੀ ਸੀ। ਜੇਕਰ ਤੁਹਾਨੂੰ ਕਿਸੇ ਕੰਮ ਵਿੱਚ ਸ਼ਾਂਤੀ ਮਿਲਦੀ ਹੈ, ਤਾਂ ਤੁਸੀਂ ਉਹ ਕੰਮ ਬਿਨਾਂ ਸੋਚੇ ਕਰਦੇ ਹੋ। NTR ਦੀ ਇਸ ਮਹਿਲਾ ਪ੍ਰਸ਼ੰਸਕ ਨੇ ਦਿਖਾਇਆ ਕਿ ਆਪਣੀ ਜ਼ਿੰਦਗੀ ਦੇ ਅਜਿਹੇ ਔਖੇ ਸਮੇਂ ਵਿੱਚ ਵੀ, ਉਹ ਉਹ ਕੰਮ ਕਰ ਰਹੀ ਹੈ ਜੋ ਸ਼ਾਇਦ ਉਸ ਨੂੰ ਸਭ ਤੋਂ ਵੱਧ ਸ਼ਾਂਤੀ ਦਿੰਦਾ ਹੈ। ਇਹ ਮਹਿਲਾ ਸੁਪਰਸਟਾਰ ਐਨਟੀਆਰ ਦੇ ਸਹਾਰੇ ਆਪਣੀ ਜ਼ਿੰਦਗੀ ਦਾ ਇਹ ਔਖਾ ਸਮਾਂ ਕੱਟ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -ਹਿਨਾ ਖਾਨ ਦੇ ਕੈਂਸਰ ਬਾਰੇ ਗਿੱਪੀ ਦਾ ਵੱਡਾ ਬਿਆਨ, ਕਿਹਾ- ਬਹੁਤ ਹੀ...

ਕੀ ਹੈ ਪੂਰਾ ਮਾਮਲਾ

ਇਹ ਹੈਰਾਨ ਕਰਨ ਵਾਲਾ ਮਾਮਲਾ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਕਾਕੀਨਾਡਾ ਦੇ ਸਰਕਾਰੀ ਜਨਰਲ ਹਸਪਤਾਲ (ਜੀਜੀਐਚ) ਵਿੱਚ ਇੱਕ ਔਰਤ ਮਰੀਜ਼ ਦੀ ਬ੍ਰੇਨ ਟਿਊਮਰ ਦੀ ਸਰਜਰੀ ਹੋ ਰਹੀ ਹੈ। ਔਰਤ ਕਾਫੀ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੀ ਸੀ। ਉਸ ਦੇ ਅੰਗ ਅਕਸਰ ਸੁੰਨ ਹੋ ਜਾਂਦੇ ਸਨ ਅਤੇ ਉਸ ਨੂੰ ਲਗਾਤਾਰ ਸਿਰ ਦਰਦ ਰਹਿੰਦਾ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਔਰਤ ਦੇ ਦਿਮਾਗ ਦੇ ਖੱਬੇ ਹਿੱਸੇ ਵਿੱਚ ਕਰੀਬ 3.3*2.7 ਸੈਂਟੀਮੀਟਰ ਦਾ ਟਿਊਮਰ ਸੀ। ਕਰੀਬ ਢਾਈ ਘੰਟੇ ਤੱਕ ਚੱਲੀ ਇਸ ਸਰਜਰੀ ਦੌਰਾਨ ਮਹਿਲਾ ਜੂਨੀਅਰ ਐਨਟੀਆਰ ਦੀ ਫਿਲਮ ‘Adurs’ ਦੇਖ ਰਹੀ ਸੀ। ਔਰਤ ਫਿਲਮ ਦਾ ਕਾਮੇਡੀ ਸੀਨ ਦੇਖ ਰਹੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News