ਕੀ ਫਿਰ ਹੋਵੇਗੀ ਦੀਪਿਕਾ ਕੱਕੜ ਦੀ ਸਰਜਰੀ? ਪਤੀ ਸ਼ੋਏਬ ਨੇ ਦਿੱਤੀ Health Update
Monday, Jun 08, 2026 - 10:37 AM (IST)
ਐਂਟਰਟੇਨਮੈਂਟ ਡੈਸਕ - ਪਿਛਲੇ ਕੁੱਝ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੀ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਕੱਕੜ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹਾਲ ਹੀ ਵਿਚ ਦੀਪਿਕਾ ਦੇ ਪਤੀ ਅਤੇ ਅਦਾਕਾਰ ਸ਼ੋਏਬ ਇਬਰਾਹਿਮ ਨੇ ਖੁਲਾਸਾ ਕੀਤਾ ਸੀ ਕਿ ਦੀਪਿਕਾ ਦੇ ਸਰੀਰ ਵਿੱਚ 2 ਹੋਰ ਨਵੇਂ ਸਿਸਟ ਦਾ ਪਤਾ ਲੱਗਾ ਹੈ। ਇਹ ਖਬਰ ਸੁਣ ਕੇ ਅਦਾਕਾਰਾ ਦੇ ਪ੍ਰਸ਼ੰਸਕ ਚਿੰਤਾ ਵਿੱਚ ਹਨ ਕਿ ਕੀ ਹੁਣ ਮੁੜ ਦੀਪਿਕਾ ਦੀ ਸਰਜਰੀ ਹੋਵੇਗੀ।
ਇਹ ਵੀ ਪੜ੍ਹੋ: 41 ਸਾਲ ਦੀ ਉਮਰ 'ਚ ਲਾੜੀ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਜਾਣੋ ਕੌਣ ਹੈ ਲਾੜਾ

ਹਾਲਾਂਕਿ ਇਨ੍ਹਾਂ ਸਭ ਚਿੰਤਾਵਾਂ ਵਿਚਕਾਰ ਸ਼ੋਏਬ ਇਬ੍ਰਾਹਿਮ ਨੇ ਦੱਸਿਆ ਹੈ ਕਿ ਦੀਪਿਕਾ ਦੀ ਸਰਜਰੀ ਨਹੀਂ ਹੋਵੇਗੀ। 2 ਨਵੇਂ ਸਿਸਟ ਦਾ ਪਤਾ ਲੱਗਣ ਤੋਂ ਬਾਅਦ ਹੁਣ ਉਸਦੀ ਇਮਿਊਨੋਥੈਰੇਪੀ ਸ਼ੁਰੂ ਕਰ ਦਿੱਤੀ ਗਈ ਹੈ। ਸ਼ੋਏਬ ਨੇ ਸਪੱਸ਼ਟ ਕੀਤਾ ਕਿ ਡਾਕਟਰਾਂ ਨੇ ਫਿਲਹਾਲ ਕਿਸੇ ਵੀ ਸਰਜਰੀ ਦਾ ਫੈਸਲਾ ਨਹੀਂ ਲਿਆ ਹੈ।

ਦੱਸ ਦੇਈਏ ਕਿ ਦੀਪਿਕਾ ਕੱਕੜ ਨੂੰ 2025 ਵਿੱਚ ਸਟੇਜ 2 ਲਿਵਰ ਕੈਂਸਰ ਹੋਣ ਦਾ ਪਤਾ ਲੱਗਿਆ ਸੀ। ਇਸ ਤੋਂ ਬਾਅਦ ਉਸਦੀ ਟਿਊਮਰ ਹਟਾਉਣ ਲਈ ਸਰਜਰੀ ਵੀ ਹੋਈ ਸੀ। ਦੀਪਿਕਾ ਦੇ ਨਾਲ-ਨਾਲ ਸ਼ੋਏਬ ਦੇ ਪਿਤਾ ਵੀ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਹਨਾਂ ਨੂੰ ਮਈ ਦੇ ਆਖਰੀ ਹਫ਼ਤੇ ਬ੍ਰੇਨ ਹੈਮਰੇਜ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: ਨੈਸ਼ਨਲ ਅਵਾਰਡ ਜੇਤੂ ਅਦਾਕਾਰ ਦੀ ਅਚਾਨਕ ਵਿਗੜ ਗਈ ਸਿਹਤ ! ਹਸਪਤਾਲ 'ਚ ਵੈਂਟੀਲੇਟਰ ਰਾਹੀਂ ਲੈ ਰਹੇ ਸਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
