ਆਕਾਂਕਸ਼ਾ ਚਮੋਲਾ ਨੇ Insta ਤੋਂ ਗੌਰਵ ਖੰਨਾ ਨੂੰ ਕੀਤਾ ਅਨਫਾਲੋ, ਪਤੀ ਨਾਲ ਬਿਤਾਏ ਪਲਾਂ ਦੀਆਂ ਤਸਵੀਰਾਂ ਵੀ ਹਟਾਈਆਂ
Sunday, Sep 13, 2026 - 04:24 PM (IST)
ਮੁੰਬਈ (ਏਜੰਸੀ)- ਆਕਾਂਕਸ਼ਾ ਚਮੋਲਾ ਅਤੇ ਗੌਰਵ ਖੰਨਾ ਉਦੋਂ ਤੋਂ ਹੀ ਸੁਰਖੀਆਂ ਵਿੱਚ ਹਨ, ਜਦੋਂ ਆਕਾਂਕਸ਼ਾ ਨੇ ਰਿਐਲਿਟੀ ਸ਼ੋਅ 'ਲਾਕ ਅੱਪ – ਸੱਚ ਯਾ ਸਜ਼ਾ' ਵਿੱਚ ਇਹ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਤਲਾਕ ਲੈਣ ਜਾ ਰਹੇ ਹਨ। ਹੁਣ, ਆਕਾਂਕਸ਼ਾ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਇੱਕ ਵਾਰ ਫਿਰ ਉਤਸੁਕਤਾ ਵਧਾ ਦਿੱਤੀ ਹੈ ਕਿਉਂਕਿ ਉਸਨੇ ਇੰਸਟਾਗ੍ਰਾਮ 'ਤੇ ਆਪਣੇ ਵੱਖ ਹੋ ਚੁੱਕੇ ਪਤੀ ਗੌਰਵ ਖੰਨਾ ਨੂੰ ਅਨਫਾਲੋ ਕਰ ਦਿੱਤਾ ਹੈ। ਸਿਰਫ਼ ਇੰਨਾ ਹੀ ਨਹੀਂ, ਆਕਾਂਕਸ਼ਾ ਨੇ ਪਲੇਟਫਾਰਮ ਤੋਂ ਉਸ ਨਾਲ ਸਬੰਧਤ ਸਾਰੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਹਨ।
ਹਾਲਾਂਕਿ, ਗੌਰਵ ਇਸ ਮਾਮਲੇ 'ਤੇ ਚੁੱਪ ਹਨ। 'ਬਿੱਗ ਬੌਸ 19' ਦੇ ਜੇਤੂ ਗੌਰਵ ਅਜੇ ਵੀ ਇੰਸਟਾਗ੍ਰਾਮ 'ਤੇ ਆਕਾਂਕਸ਼ਾ ਨੂੰ ਫਾਲੋ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਕਾਂਕਸ਼ਾ ਨਾਲ ਆਪਣੀਆਂ ਤਸਵੀਰਾਂ ਵੀ ਰੱਖੀਆਂ ਹੋਈਆਂ ਹਨ।
ਦੱਸ ਦੇਈਏ ਕਿ ਜਦੋਂ ਆਕਾਂਕਸ਼ਾ ਨੇ 'ਲਾਕ ਅੱਪ' ਵਿੱਚ ਪ੍ਰਵੇਸ਼ ਕੀਤਾ ਸੀ, ਤਾਂ ਸ਼ੋਅ ਦੇ ਪਹਿਲੇ ਦਿਨ ਹੀ ਇਹ ਖੁਲਾਸਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਅਤੇ ਗੌਰਵ ਪਿਛਲੇ ਇੱਕ ਸਾਲ ਤੋਂ ਵੱਖ-ਵੱਖ ਰਹਿ ਰਹੇ ਹਨ ਅਤੇ ਹੁਣ ਤਲਾਕ ਲੈਣ ਜਾ ਰਹੇ ਹਨ। ਹਾਲਾਂਕਿ ਅਸੀਂ ਅਜੇ ਵੀ ਇੱਕ-ਦੂਜੇ ਨਾਲ ਗੱਲ ਕਰਦੇ ਹਾਂ, ਪਰ ਸਾਨੂੰ ਲੱਗਦਾ ਹੈ ਕਿ ਅਸੀਂ ਸਾਥੀ ਵਜੋਂ ਇੱਕ-ਦੂਜੇ ਲਈ ਸਹੀ ਨਹੀਂ ਹਾਂ। ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਦੋਵੇਂ ਜ਼ਿੰਦਗੀ ਵਿੱਚ ਵੱਖੋ-ਵੱਖਰੀਆਂ ਚੀਜ਼ਾਂ ਚਾਹੁੰਦੇ ਹਾਂ।"
