‘ਖ਼ਤਰੋਂ ਕੇ ਖਿਲਾੜੀ 15’ ਗ੍ਰੈਂਡ ਫਿਨਾਲੇ ਦੀ ਸ਼ੂਟਿੰਗ ਪੂਰੀ, ਰੁਬੀਨਾ, ਸ਼ਗੁਨ, ਅਵਿਕਾ, ਫ਼ਰਹਾਨਾ, ਰੁਹਾਨਿਕਾ ਹੋਈਆਂ ਸਪਾਟ

Monday, Sep 14, 2026 - 09:40 AM (IST)

‘ਖ਼ਤਰੋਂ ਕੇ ਖਿਲਾੜੀ 15’ ਗ੍ਰੈਂਡ ਫਿਨਾਲੇ ਦੀ ਸ਼ੂਟਿੰਗ ਪੂਰੀ, ਰੁਬੀਨਾ, ਸ਼ਗੁਨ, ਅਵਿਕਾ, ਫ਼ਰਹਾਨਾ, ਰੁਹਾਨਿਕਾ ਹੋਈਆਂ ਸਪਾਟ

ਮੁੰਬਈ - ਟੀ. ਵੀ. ਦੇ ਪ੍ਰਸਿੱਧ ਸਟੰਟ ਰਿਐਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ 15’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਸ਼ੋਅ ਦੇ ਗ੍ਰੈਂਡ ਫਿਨਾਲੇ ਦੀ ਸ਼ੂਟਿੰਗ ਦੌਰਾਨ ਕੰਟੈਸਟੈਂਟਸ ਸਪਾਟ ਹੋਏ। ਇਸ ਤੋਂ ਬਾਅਦ ਸ਼ੋਅ ਦੇ ਜੇਤੂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਕੰਟੈਸਟੈਂਟਸ ਰੁਬੀਨਾ ਦਿਲਾਇਕ, ਸ਼ਗੁਨ ਸ਼ਰਮਾ, ਅਵਿਕਾ ਗੌਰ, ਫ਼ਰਹਾਨਾ ਭੱਟ, ਜੈਸਮੀਨ ਭਸੀਨ, ਰੁਹਾਨਿਕਾ ਧਵਨ ਸਪਾਟ ਹੋਈਆਂ।

ਨਿਰਦੇਸ਼ਕ ਰੋਹਿਤ ਸ਼ੈੱਟੀ ਤੋਂ ਇਲਾਵਾ ਓਰੀ, ਗੌਰਵ ਖੰਨਾ, ਹਰਸ਼ ਗੁਜਰਾਲ ਵੀ ਨਜ਼ਰ ਆਏ। ਭਾਵੇਂ ਸੋਸ਼ਲ ਮੀਡੀਆ ’ਤੇ ਓਰੀ ਦਾ ਅਕਸ ਵੱਖਰਾ ਹੈ, ਪਰ ‘ਖ਼ਤਰੋਂ ਕੇ ਖਿਲਾੜੀ 15’ ਵਿਚ ਉਨ੍ਹਾਂ ਨੇ ਕਈ ਖ਼ਤਰਨਾਕ ਟਾਸਕ ਪੂਰੇ ਕੀਤੇ। ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਰੋਹਿਤ ਸ਼ੈੱਟੀ ਵੀ ਪ੍ਰਭਾਵਿਤ ਨਜ਼ਰ ਆਏ।


author

cherry

Content Editor

Related News